ਪੰਨਾ:ਪੂਰਬ ਅਤੇ ਪੱਛਮ.pdf/254

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰਾਜਸੀ ਜ਼ਿੰਦਗੀ

੨੪੯

ਬਣਤਰ ਇਕੋ ਜੇਹੀ ਨਹੀਂ । ਵਖੋ ਵੱਖ ਦੇਸ਼ਾਂ ਵਿਚ ਵਖਰੇ ਵਖਰੇ ਰਾਜਸੀ ਸਿਸਟਮ ਪਾਏ ਜਾਂਦੇ ਹਨ। ਪੱਛਮੀ ਦੁਨੀਆਂ ਵਿਚ ਵੈਸੇ ਨਾਮ ਧੀਕ ਤਾਂ ਕਈ ਪ੍ਰਕਾਰ ਦੀਆਂ ਰਾਜਸੀ ਬਣਤਰਾਂ ਪਾਈਆਂ ਜਾਂਦੀਆਂ ਹਨ, ਪੰਤ ਅਸਲ ਵਿਚ ਇਹ ਸਾਰੀਆਂ ਦੋ ਸ਼੍ਰੇਣੀਆਂ ਵਿਚ ਹੀ ਵੰਡੀਆਂ ਜਾ ਸਕਦੀਆਂ ਹਨ, ਸਾਂਝੀਵਾਲਤਾ ( Democracy ਅਤੇ ਡਿਕਟੇਟਰਸ਼ਿਪ ( Dictatorship ) ਅਥਵਾ ਇਕ ਆਦਮੀ ਦਾ ਰਾਜ | ਬਰਤਾਨੀਆਂ, ਫਰਾਂਸ, ਇਟਜ਼ਰਲੈਂਡ, ਅਮੀਕਾ, ਕੈਨੇਡਾ, ਮੈਕਸੀਕੋ ਤੇ ਦੱਖਣੀ ਅਮੀਕਾ ਦੇ ਮੁਲਕ ਅਤੇ ਵਸਤੀ ਯੂਰਪ ਦੇ ਛੋਟੇ ਛੋਟੇ ਦੇਸ਼ਾਂ ਵਿਚ ਸਾਂਝੀਵਾਲਤਾ ਪਰਧਾਨ ਹੈ, ਅਤੇ ਰੂਸ, ਜਰਮਨੀ, ਇਟਲੀ, ਸਪੇਨ ਤੇ ਟਰਕੀ ਵਿਚ ਡਿਕਟੇਟਰਸ਼ਿਪ ।

ਸਾਂਝੀਵਾਲਤਾ ਵਖੋ ਵਖ ਦੇਸਾਂ ਵਿਚ ਕਈ ਪ੍ਰਕਾਰ ਦੇ ਰੂਪਾਂ ਵਿਚ ਪਾਈ ਜਾਂਦੀ ਹੈ । ਬਰਤਾਨੀਆ ਵਿਚ ਕਾਗਜ਼ੀ ਤੌਰ ਤੇ ਬਾਦਸ਼ਾਹੀ ਸਿਸਟਮ ਹੈ, ਪ੍ਰੰਤੂ ਅਮਲੀ ਤੌਰ ਤੇ ਬਾਦਸ਼ਾਹ ਦੀ ਤਾਕਤ ਇਤਨੀ ਕਮਜ਼ੋਰ ਹੈ ਕਿ ਉਹ ਸਵਾਏ ਪਾਰਲੀਮੈਂਟ ਦੇ ਬਣਾਏ ਹੋਏ ਕਾਨੂੰਨਾਂ ਤੇ ਦੋਸਤਖਤ ਕਰਨ ਦੇ ਹੋਰ ਕੋਈ ਖਾਸ ਅਹਿਮੀਅਤ ਨਹੀਂ ਰਖਦਾ । ਮਲਕਾਂ ਦਾ ਰਾਜਸੀ ਕੰਮ ਕਾਰ ਚਲਾਉਣ ਦੀ ਵਾਗ ਡੋਰ ਸਮਚੇ ਤੌਰ ਤੇ ਪਾਰਲੀਮੈਂਟ ਦੇ ਹਥ ਵਿਚ ਹੈ, ਜਿਸਦੇ ਮੈਂਬਰ ਆਮ ਜਨਤਾ ਵਲੋਂ ਚੁਣੇ ਹੋਏ ਹੁੰਦੇ ਹਨ। ਪਾਟਲੀਮੈਂਟ ਦਾ ਉਹ ਲੀਡਰ ਜਿਸ ਨੂੰ ਸਹਾਰਾ ਦੇਣ ਵਾਲੇ ਜਾਂ ਜਿਸਦੇ ਪਿਛੇ ਲਗਣ ਵਾਲੇ ਬਹੁਤੇ ਮੈਂਬਰ