ਪੰਨਾ:ਪੂਰਬ ਅਤੇ ਪੱਛਮ.pdf/252

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ਨੋਵਾਂ

ਰਾਜਸੀ ਜ਼ਿੰਦਗੀ

ਮਾਨਸਕ ਜ਼ਿੰਦਗੀ ਦਾ ਰਾਜਸੀ ਪਹਿਲੁ ਭੀ ਬੜਾ ਜ਼ਰੂਰੀ ਪਹਿਲੂ ਹੈ, ਕਿਉਂਕਿ ਕਿਸੇ ਸੁਸਾਇਟੀ ਜਾਂ ਮੁਲਕ ਦੀ ਸਮੁਚੀ ਉਨਤੀ ਉਸਦੇ ਰਾਜਸੀ ਜੀਵਨ ਤੇ ਹੀ ਨਿਰਭਰ ਹੈ । ਜਿਸ ਕੌਮ ਜਾਂ ਮਲਕ ਦੇ ਰਾਜਸੀ ਜੀਵਨ ਦੀ ਵਾਗ ਤੌਰ ਉਨਾਂ ਦੇ ਆਪਣੇ ਹੱਥ ਵਿਚ ਹੈ ਉਹ ਸਦਾ ਹੀ ਜ਼ਿੰਦਗੀ ਦੇ ਦੁਸਰੇ ਪਹਿਲੂਆਂ ਸਮਾਜਕ, ਆਰਥਕ ਧਾਰਮਕ ਆਦਿ ਵਿਚ ਉਨਤੀ ਕਰਕੇ ਪ੍ਰਫੁਲਤ ਹੁੰਦੀ ਹੈ ਅਤੇ ਜਿਸ ਮੁਲਕ ਦੇ ਰਾਜਸੀ ਜੀਵਣ ਦੀ ਵਾਗ ਕਿਸੇ ਪ੍ਰਦੇਸੀ ਹਕੁਮਤ ਦੇ ਹਥ ਵਿਚ ਹੈ ਉਹ ਸਦਾ ਹੀ ਅਵਨਤੀ ਵਲ ਜਾਂਦਾ ਹੈ । ਸਾਡੇ ਇਸ ਵਾਕ ਦੀ ਸ਼ਹਾਦਤ ਦੁਨੀਆਂ ਦੀ ਤਵਾਰੀਖ ਤੋਂ ਭਲੀ ਪੁਕਾਰ ਮਿਲ ਸਕਦੀ ਹੈ । ਇਸ ਗਲ ਦੀ ਸਚਾਈ ਪੜਚੋਲਣ ਲਈ ਦੂਰ ਜਾਣ ਦੀ ਲੋੜ ਨਹੀਂ, ਸਾਡੇ ਆਪਣੇ ਦੇਸ਼ ਦੀ ਤਵਾਰੀਖ ਹੀ ਇਸਦੀ ਸਾਖੀ ਹੈ । ਪ੍ਰਾਚੀਨ ਸਮੇਂ ਵਿਚ ਜਦ ਹਿੰਦੁਸਤਾਨ ਰਾਜਸੀ ਸਤੰਤਾ ਮਾਣਦਾ ਸੀ ਤਾਂ ਇਸ ਦੇ ਵਸਨੀਕਾਂ ਨੇ ਦੁਨੀਆਂ ਨੂੰ ਚਕ੍ਰਿਤ ਕਰਨ ਵਾਲੀ ਸਭਯਤਾ ਤਿਆਰ ਕੀਤੀ ਸੀ । ਪੰਤੂ ਜਦ ਤੋਂ ਇਸ ਤੇ ਦੇਸੀ ਹਕੂਮਤਾਂ ਦਾ ਦੌਰ ਦੌਰਾ ਅਰੰਭ ਹੋਇਆ, ਨ ਕੇਵਲ ਇਹ ਅਗੇ ਉਨਤੀ ਨਹੀਂ ਕਰ ਸਕਿਆ, ਬਲਕਿ ਪਿਛਲੀ ਕੀਤੀ ਹੋਈ ਭੀ ਹੱਥੋਂ ਗੰਵਾ ਬੈਠਾ ਹੈ । ਸਮੇਂ