ਪੰਨਾ:ਪੂਰਬ ਅਤੇ ਪੱਛਮ.pdf/246

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੪੧

ਮੁਲਕ ਦੇ ਆਰਥਕ ਸ਼ੀਰਾਜ਼ੇ ( Economic structure ਵਿਚ ਪੱਛਮੀ ਇਸਤ੍ਰੀ ਨੂੰ ਯੋਗ : ਦਿਤੀ ਗਈ ਹੈ ਅਤੇ ਹਰ ਇਕ ਕੰਮ ਵਿਚ ਉਹ ਮਰਦ ਦੇ ਨਾਲ ਨਾਲ ਕੰਮ ਕਰਦੀ ਦੇਖੀ ਜਾਂਦੀ ਹੈ । ਜਦ ਇਸਤ੍ਰੀ ਨੂੰ ਆਪਣੀਆਂ ਨਿਜ ਦੀਆਂ ਲੋੜਾਂ ਪੂਰੀਆਂ ਕਰਨ ਲਈ ਕਿਸੇ ਤੇ ਭਾਰ ਹੋਣ ਦੀ ਜ਼ਰੂਰਤ ਨਹੀਂ ਤਾਂ ਫੇਰ ਉਹ ਕਿਉਂ ਆਤਾਦ ਨ ਹੋਵੇ, ਉਹ ਖਾਹ ਮਖਾਹ ਕਿਸੇ ਦੀ ਗੁਲਾਮੀ ਵਿਚ ਕਿਓਂ ਫਸੇ ?

ਆਪਣੀ ਕਮਾਈ ਦੇ ਪੈਸੇ ਜਿਸ ਤਰਾਂ ਉਸਦੀ ਮਰਜ਼ੀ ਹੈ ਖਰਚੇ, ਉਹ ਇਨ੍ਹਾਂ ਦੀ ਮਾਲਕ ਜੁ ਹੋਈ । ਕਿਸੇ ਤੋਂ ਪਛਣ ਦੀ ਲੋੜ ਨਹੀਂ ਅਤੇ ਨਾਂ ਹੀ ਕਿਸੇ ਅਗੇ ਬੇਨਤੀ ਕਰਨ ਦੀ ਲੋੜ ਹੈ ਕਿ ਮੈਨੂੰ ਫਲਾਨੀ ਸ਼ੈ ਦੀ ਲੋੜ ਹੈ। ਇਸ ਆਰਥਕ ਸੁਤੰਤਾ ਦਾ ਅਸਰ ਇਸਤ੍ਰੀ ਦੇ ਸਮੁਚੇ ਜੀਵਨ ਤੇ ਬਹੁਤ ਚੰਗਾ ਪੈਂਦਾ ਹੈ । ਉਸ ਨੂੰ ਸੋਝ ਪੈਂਦੀ ਹੈ ਕਿ ਉਹ ਮਾਨਸ ਜ਼ਿੰਦਗੀ ਦੇ ਹਰ ਇਕ ਕੰਮ ਵਿਚ ਮਰਦ ਦੀ ਤੁਲਤਾ ਰਖਦੀ ਹੈ ਅਤੇ ਕਿਸੇ ਗਲੋਂ ਉਸ ਨਾਲੋਂ ਘਟ ਨਹੀਂ। ਇਹੀ ਕਾਰਨ ਹੈ ਕਿ ਜ਼ਿੰਦਗੀ ਦੇ ਹਰ ਇਕ ਪਹਿਲੂ ਵਿਚ ਉਸ ਨੂੰ ਸਤਿਕਾਰਿਆ ਜਾਂਦਾ ਹੈ ਅਤੇ ਘਟੋਰ ਜ਼ਿੰਦਗੀ ਵਿਚ ਭੀ ਉਸ ਨੂੰ ਸਮਾਨਤਾ ਦੀ ਥਾਂ ਮਿਲਦੀ ਹੈ । ਤਾਂਤੇ ਪੱਛਮ ਵਿਚ ਇਸੜੀਆਂ ਇਸ ਲਈ ਵਿਆਹ ਨਹੀਂ ਕਰਵਾਉਂਦਿਆਂ ਕਿ ਵਿਆਹ ਕਰਾਉਣ ਤੋਂ ਬਿਨਾਂ ਉਨਾਂ ਲਈ ਹੋਰ ਕੋਈ ਕੰਮ ਹੀ ਨਹੀਂ ਬਲਕਿ ਇਸ ਲਈ ਕਰਵਾਉਂਦੀਆਂ ਹਨ ਕਿ ਵਿਆਹੁਤ ਜ਼ਿੰਦਗੀ ਨੂੰ ਉਹ ਆਦਰਸ਼ਕ ਜ਼ਿੰਦਰ