ਪੰਨਾ:ਪੂਰਬ ਅਤੇ ਪੱਛਮ.pdf/228

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਵਹਾਰਕ ਜ਼ਿੰਦਗੀ

੨੨੧

ਹਨ! ਜਿਸ ਤਰਾਂ ਸਾਡੇ ਦੇਸ਼ ਵਿਚ ਖੇਤੀ ਵਾੜੀ ਹੋਰ ਸਭ ਕਿੱਤਿਆਂ ਨਾਲੋਂ ਪ੍ਰਬੀਨ ਹੈ ਉਸੇ ਤਰਾਂ ਉਨਾਂ ਦੇਸ਼ਾਂ ਵਿਚ ਦਸਤਕਾਰੀ ਦਾ ਬੋਲ ਬਾਲਾ ਹੈ ਅਤੇ ਦਸਤਕਾਰੀ ਦੇ ਹੋਣ ਨਾਲ ਤਜਾਰਤ ਦੀ ਭੀ ਕੁਦਰਤੀ ਤੌਰ ਤੇ ਪੁਫਲਤਾ ਹੈ। ਸਾਡੇ ਦੇਸ਼ ਵਿਚ ਤਕਰੀਬਨ ੭0 ਫੀ ਸਦੀ ਆਦਮੀ ਆਪਣੀ ਰੋਟੀ ਖੇਤੀ ਬਾੜੀ ਦੇ ਕੰਮ ਤੋਂ ਕਮਾਉਂਦੇ ਹਨ । ਬਰਤਾਨੀਆਂ ਵਿਚ ੭) ਫੀ ਸਦੀ ਦੇ ਕਰੀਬ ਦਸਤਕਾਰੀ ਤੋਂ ਅਤੇ ਅਮੀਕਾ ਵਿਚ ਤਕਰੀਬਨ 10 ਫੀ ( ਸਦੀ ਦਸਤਕਾਰੀ ਤੋਂ ਕਮਾਉਂਦੇ ਹਨ ।

ਆਰਥਕ ਅਸੂਲਾਂ ਦੇ ਅਧਾਰ ਤੇ ਇਹ ਸਿੱਧ ਕੀਤਾ ਗਿਆ ਹੈ ਕਿ ਦਸਤਕਾਰੀ ਖੇਤੀ ਬਾੜੀ ਦੇ ਮੁਕਾਬਲੇ ਵਿਚ ਬਹੁਤੀ ਲਾਭਵੰਦੀ ਹੈ। ਇਹੀ ਕਾਰਨ ਹੈ ਕਿ ਪੱਛਮੀ ਦੇਸ਼ਾਂ ਦੇ ਪ੍ਰਫੁਲਤ ਦਿਮਾਗ ਦਸਤਕਾਰੀ ਵਿਚ ਹੀ ਲਗੇ ਹੋਏ ਹਨ । ਗੁਰਨਮੈਂਟ ਸਰਵਿਸ ਵਿਚ ਆਮ ਤੌਰ ਤੇ ਉਤਨੇ ਲਾਇਕ ਆਦਮੀ ਨਹੀਂ ਪਾਏ ਜਾਂਦੇ ਜਿਸ ਕਦਰ ਪ੍ਰਾਈਵੇਟ ਵਪਾਰ ਤੇ ਦਸਕਾਰੀ ਦੇ ਕੰਮਾਂ ਵਿਚ ਮਿਲਦੇ ਹਨ। ਸਾਡੇ ਦੇਸ ਵਿਚ ਹਾਲਾਤ ਬਿਲਕੁਲ ਇਸਦੇ ਉਲਟ ਹਨ । ਮੁਲਕ ਦੇ ਚੰਗੇ ਤੋਂ ਚੰਗੇ ਦਿਮਾਗ ਸ਼ਕਾਰੀ ਨੌਕਰੀਆਂ ਵਲ ਦੌੜਦੇ ਹਨ ਕਿਉਂਕਿ ਸੁਕਾਰੀ ਨੌਕਰੀ, ਜਿਸ ਤੋਂ ਰੀਟਾਇਰ ਹੋ ਕੇ ਪੈਨਸ਼ਨ ਭੀ ਮਿਲ ਜਾਂਦੀ ਹੈ, ਖੇਤੀ ਵਾੜੀ ਦੇ ਕੰਮ ਜਾਂ ਆਮ ਪਾਈਵੇਟ ਵਪਾਰ ਤੋਂ ਚੰਗੀ ਰਹਿੰਦੀ ਹੈ ।

ਤਾਂ ਤੇ ਪੱਛਮੀ ਦੇਸ਼ਾਂ ਵਿਚ ਬੰਦੇ ਦੀ ਉਪਜੀਵਕਾ ਦੇ ਆਮ ਵਸੀਲੇ ਉਨਾਂ ਦੀ ਅਹਿਮੀਅਤ ਦੇ ਲਿਹਾਜ਼