ਪੰਨਾ:ਪੂਰਬ ਅਤੇ ਪੱਛਮ.pdf/225

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੧੮

ਪੂਰਬ ਅਤੇ ਪੱਛਮ

ਵਾਸੀਆਂ ਦਾ ਇਕੋ ਜਿਹਾ ਕੌਮੀ ਲਿਬਾਸ ਹੋਵੇ ਜੋ ਕਿ ਮੁਲਕ ਦੇ ਇਕ ਸਿਰੇ ਤੋਂ ਲੈਕੇ ਦੂਸਰੇ ਸਿਰੇ ਤਕ ਇਕਸਾਰ ਹੋਵੇ। ਵਰਤਮਾਨ ਹਾਲਤ ਅਜੇਹੀ ਹੈ ਕਿ ਵਖੋ ਵਖ ਮਜ਼ਹਬਾਂ ਦੇ ਪੈਰੋਕਾਰਾਂ ਦੇ ਲਿਬਾਸ ਇਕ ਦੂਸਰੇ ਨਾਲੋਂ ਇਤਨੇ ਵਖਰੇ ਹਨ ਕਿ ਲਿਬਾਸ ਤੋਂ ਹੀ ਝਟ ਪਛਾਣ ਪੈ ਜਾਂਦੀ ਹੈ ਕਿ ਇਹ ਕਿਸ ਮਜ਼ਹਬ ਦਾ ਆਦਮੀ ਹੈ। ਵਰਤਮਾਨ ਮਜ਼ਹਬੀ ਕਸ਼ਮਕਸ਼ ਦੇ ਜ਼ਮਾਨੇ ਵਿਚ ਇਸ ਬਾਹਰਲੇ ਦਿਖਾਵੇ ਨੂੰ ਜਿਤਨਾ ਘਟਾਇਆ ਜਾਵੇ ਉਤਨਾ ਹੀ ਆਮ ਸਮਾਜਕ ਲਾਭ ਲਈ ਚੰਗਾ ਹੋਵੇਗਾ।

ਵਿਆਹ ਸਮੇਂ ਲੜਕੀ ਦਾ ਪੈਸਾ ਲੈਣਾ, ਜਾਂ ਲੜਕੇ, ਵਾਲਿਆਂ ਵਲੋਂ ਦਾਜ ਦੀ ਉਚੇਚੀ ਮੰਗ ਅਤੇ ਗਹਿਣੇ ਬਣਾਕੇ ਹਜ਼ਾਰਾਂ ਰੁਪੈ ਕਾਠ ਮਾਰਨ ਦੇ ਰਿਵਾਜ ਭੀ ਸਾਡੀ ਆਮ ਸਮਾਜਕ ਉਨਤੀ ਦੇ ਰਾਹ ਵਿਚ ਰੋੜਾ ਹਨ। ਇਨ੍ਹਾਂ ਦਾ ਕੀਰਤਨ ਸੋਹਿਲਾ ਭੀ ਜਿਤਨੀ ਜਲਦੀ ਹੋ ਸਕੇ ਪੜ੍ਹਕੇ ਸੁਸਾਇਟੀ ਨੂੰ ਇਨ੍ਹਾਂ ਦੇ ਹਾਨੀਕਾਰਕ ਅਸਰ ਤੋਂ ਬਚਾਉਣ ਦੀ ਲੋੜ ਹੈ।

ਵਿਆਹਤ ਜ਼ਿੰਦਗੀ ਵਿਚ ਤਲਾਕ ਲਈ ਜਾਇਜ਼ ਥਾਂ ਹੋਣਾ ਚਾਹੀਦਾ ਹੈ। ਭਾਵੇਂ ਇਸ ਨੂੰ ਪੱਛਮੀ ਦੇਸਾਂ ਦੀ ਹੱਦ ਤਕ ਲੈ ਜਾਣਾ ਠੀਕ ਨਹੀਂ, ਪ੍ਰੰਤੂ ਉਸ ਦੇ ਐਨ ਉਲਟ ਜੋ ਹਾਲਤ ਸਾਡੇ ਦੇਸ ਵਿਚ ਹੈ ਇਹ ਭੀ ਚੰਗੀ ਨਹੀਂ। ਜੇਕਰ ਕਿਸੇ ਕਾਰਨ ਇਸਤ੍ਰੀ ਮਰਦ ਵਿਚ ਵਿਖੇੜਾ ਰਹਿੰਦਾ ਹੈ ਤੇ ਉਨ੍ਹ ਦੀ ਆਪਸ ਵਿਚੀ ਬਣ