ਪੰਨਾ:ਪੂਰਬ ਅਤੇ ਪੱਛਮ.pdf/218

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੨੧੧

ਰਲੇ ਬੂਟ ਪਾਏ ਹੋਏ ਹਨ। ਪਾਰਟੀ ਵਾਲੇ ਥਾਂ ਪੁਜਦਿਆਂ ਹੀ ਆਦਮੀ ਪਹਿਲਾਂ ਤਾਂ ਇਸਤ੍ਰੀਆਂ ਪਾਸੋਂ ਛਤਰੀਆਂ ਫੜਕੇ ਰਖ ਦੇਣਗੇ ਤੇ ਫੇਰ ਉਨ੍ਹਾਂ ਦੇ ਓਵਰ ਕੋਟ ਲੁਹਾ ਕੇ ਟੰਗ ਦੇਣਗੇ ਅਤੇ ਫੇਰ.............ਫੇਰ ਕੀ? ਬਸ ਫੇਰ ਉਨ੍ਹਾਂ ਦੇ ਉਪਰਲੇ ਬੂਟ ਲਾਹੁਣ ਲਈ ਗੋਡੀਆਂ ਲਾ ਦੇਣਗੇ ਤੇ ਇਹ ਬੂਟ ਲਾਹ, ਪਾਸੇ ਰਖ, ਉਨਾਂ ਨੂੰ ਅੰਗੀਠੀ ਪਾਸ ਲਿਜਾ ਕੇ ਕਾਊਚ ਤੇ ਬਿਠਾ ਦੇਣਗੇ ਤੇ ਆਪ ਪਿਛੇ ਖੜੇ ਅੱਗ ਸੇਕਣਗੇ। ਇਹ ਹੈ ਪੱਛਮੀ ਇਸਤ੍ਰੀ ਦੀ ਇੱਜ਼ਤ ਦਾ ਇਕ ਸਾਧਾਰਣ ਜਿਹਾ ਦ੍ਰਿਸ਼ਯ। ਕੀ ਸਾਡੇ ਲਈ ਇਹ ਸਭ ਕੁਝ ਸੰਭਵ ਹੈ?

ਅਮ੍ਰੀਕਾ ਵਿਚ ਰਹਿੰਦਿਆਂ ਅਜੇਹੇ ਕਈ ਦ੍ਰਿਸ਼ਯ ਦੇਖ ਕੇ ਮੈਂ ਇਕ ਵਾਕਫ ਲੜਕੀ ਨਾਲ ਇਸ ਵਿਸ਼ੇ ਤੇ ਗਲ ਬਾਤ ਕਰਦਿਆਂ ਹੋਇਆਂ ਕਿਹਾ ਕਿ ਭਾਵੇਂ ਮੈਂ ਸਮਝਦਾ ਹਾਂ ਕਿ ਅਮ੍ਰੀਕਨ ਆਦਮੀ ਔਰਤ ਦੀ ਬਹੁਤ ਇੱਜ਼ਤ ਕਰਦੇ ਹਨ, ਪੰਤੁ ਕੀ ਇਹ ਇਸਤ੍ਰੀ ਨੂੰ ਉਚਿਤ ਹੈ ਕਿ ਉਹ ਆਪਣੇ ਪਤੀ ਤੋਂ ਜੁਤੀ ਲਹਾਵੇ? ਮੈਂ ਜ਼ਾਤੀ ਤੌਰ ਤੇ, ਇਨ੍ਹਾਂ ਹਾਲਤਾਂ ਵਿਚ, ਹੋਰ ਸਭ ਕੁਝ ਕਰਨ ਲਈ ਤਾਂ ਤਿਆਰ ਹੋਵਾਂਗਾ ਪ੍ਰੰਤੂ ਜੁਤੀ ਲਾਹੁਣ ਲਈ ਤਾਂ ਮੇਰਾ ਦਿਲ ਨਹੀਂ ਮੰਨਦਾ। ਉਸ ਉਤਰ ਦਿਤਾ ਕਿ ਅਮਰੀਕਨ ਪਤੀ ਆਪਣੀ ਇਸਤ੍ਰੀ ਦੀ ਜੁਤੀ ਇਸ ਲਈ ਨਹੀਂ ਉਤਾਰਦਾ ਕਿ ਉਹ ਆਪ ਉਤਾਰ ਨਹੀਂ ਸਕਦੀ, ਕਿਉਂਕਿ ਜਦ ਤਕ ਸਾਡਾ ਵਿਆਹ ਨਹੀਂ ਹੁੰਦਾ ਤਾਂ ਅਸੀਂ ਆਪ ਹੀ ਅਜੇਹੇ ਸਭ ਕੰਮ ਕਰਦੀਆਂ ਹਾਂ ਇਸ ਲਈ