ਪੰਨਾ:ਪੂਰਬ ਅਤੇ ਪੱਛਮ.pdf/207

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੦੦

ਪੂਰਬ ਅਤੇ ਪੱਛਮ

ਖਾਂਦੇ ਭਰਾਵਾਂ ਨਾਲ ਵੰਡਣ ਲਈ ਘਟ ਹੀ ਤਿਆਰ ਹੁੰਦਾ ਹੈ ਅਤੇ ਨਾਂ ਹੀ ਮੇਹਨਤ ਮੁਸ਼ੱਕਤ ਕਰਨ ਵਾਲਾ ਭਰਾ ਵੇਹਲੜ ਭਰਾ ਨਾਲ ਆਪਣੀ ਕਮਾਈ ਦਾ ਹਿਸਾ ਵੰਡਾਉਣਾ ਚਾਹੁੰਦਾ ਹੈ। ਬਾਹਰਲੇ ਮੁਲਕਾਂ ਵਿਚ ਆਵਾਜਾਈ ਦੇ ਕਾਰਨ ਤੇ ਪੱਛਮੀ ਵਿਦਿਯਾ ਦੇ ਪ੍ਰਚਲਤ ਹੋਣ ਕਰਕੇ ਪੱਛਮੀ ਖਿਆਲਾਂ ਦਾ ਸਾਡੇ ਦੇਸ ਵਿਚ ਆਮ ਪ੍ਰਭਾਵ ਹੋ ਰਿਹਾ ਹੈ। ਇਸ ਲਈ ਹੌਲੀ ਹੌਲੀ ਹੁਣ ਰੁਖ਼ ਇਸ ਪਾਸੇ ਵਲ ਹੈ ਕਿ ਇਕੱਠੇ ਟੱਬਰਾਂ ਦੀ ਥਾਂ ਇਕਹਿਰੇ ਟੱਬਰ ਹੀ ਚੰਗੇ ਹਨ।

੩-ਸਮਾਜਕ ਸੰਪਰਦਾਵਾਂ

ਹਰ ਇਕ ਮੁਲਕ ਵਿਚ ਸੁਸਾਇਟੀ ਦੇ ਵਖੋ ਵਖ ਮੰਤਵਾਂ ਨੂੰ ਸਿੱਧ ਕਰਨ ਲਈ ਕਈ ਪ੍ਰਕਾਰ ਦੀਆਂ ਸੰਪਰਦਾਵਾਂ ਬਣੀਆਂ ਹੋਈਆਂ ਹਨ ਜੋ ਕਿ ਆਪੋ ਆਪਣੇ ਦਾਇਰਿਆਂ ਅੰਦਰ ਆਪਣਾ ਕੰਮ ਨਿਭਾਉਂਦੀਆਂ ਹੋਈਆਂ ਸਮਾਜ ਦੀ ਸੇਵਾ ਕਰਦੀਆਂ ਹਨ। ਇਥੇ ਅਸੀਂ ਅਜੇਹੀਆਂ ਸੰਪਰਦਾਵਾਂ ਸੰਬੰਧੀ ਵਿਸਥਾਰ ਪੂਰਬਕ ਵਿਚਾਰ ਨਹੀਂ ਕਰ ਸਕਦੇ, ਕਿਉਂਕਿ ਅਜੇਹਾ ਕਰਨ ਲਈ ਇਕ ਵਖਰੀ ਪੁਸਤਕ ਦੀ ਲੋੜ ਹੈ।

ਪੱਛਮੀ ਮੁਲਕਾਂ ਦੀ ਉੱਨਤੀ ਦਾ ਇਕ ਖਾਸ ਭੇਦ ਇਹ ਹੈ ਕਿ ਜ਼ਿੰਦਗੀ ਦੇ ਹਰ ਇਕ ਪਹਿਲੂ ਵਿਚ ਉਹ ਤ੍ਰੀਕੇ ਅਨੁਸਾਰ ਵਿਚਰਦੇ ਹਨ ਅਤੇ ਹਰ ਇਕ ਕੰਮ ਸਾਇੰਟਿਫਿਕ ਤ੍ਰੀਕੇ ਤੇ ਚਲਾਉਂਦੇ ਹਨ। ਜ਼ਿੰਦਗੀ ਦਾ ਕੋਈ ਪਾਸ