ਪੰਨਾ:ਪੂਰਬ ਅਤੇ ਪੱਛਮ.pdf/205

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮੮

ਪੂਰਬ ਅਤੇ ਪੱਛਮ

ਨਾਲੋਂ ਬਹੁਤੀ ਹੋਣ ਦੇ ਕਾਰਨ ਉਹ ਲੋਕ ਆਪਣੇ ਬੱਚਿਆਂ ਦੀ ਪ੍ਰਵਰਿਸ਼ ਬਹੁਤ ਚੰਗੇ ਢੰਗ ਨਾਲ ਕਰ ਸਕਦੇ ਹਨ। ਇਸੇ ਲਈ ਪੱਛਮੀ ਦੇਸਾਂ ਵਿਚ ਆਦਮੀ ਦੀ ਔਸਤ ਜ਼ਿੰਦਗੀ ਸਾਡੇ ਨਾਲੋਂ ਦੁਗਣੀ ਹੈ।

ਸਾਡੇ ਮੁਲਕ ਵਿਚ ਪ੍ਰਵਿਰਤ ਇਕੱਠੇ ਟੱਬਰਾਂ ਦੇ ਭਾਵੇਂ ਕੁਝ ਫਾਇਦੇ ਭੀ ਹਨ ਪ੍ਰੰਤੂ ਇਹ ਫਾਇਦੇ ਨੁਕਸਾਨਾਂ ਦੇ ਮੁਕਾਬਲੇ ਬਹੁਤ ਥੋੜੇ ਤੇ ਘਟੀਆ ਦਰਜੇ ਦੇ ਹਨ। ਇਕੱਠੇ ਟੱਬਰ ਹੋਣ ਦੇ ਕਾਰਨ ਇਕ ਤਾਂ ਇਹ ਲਾਭ ਹੈ ਕਿ ਹਰ ਇਕ ਨੂੰ ਰੁਖੀ ਮਿਸੀ ਰੋਟੀ ਮਿਲੀ ਜਾਂਦੀ ਹੈ, ਕੋਈ ਭੁਖਾ ਨਹੀਂ ਮਰਦਾ। ਪ੍ਰੰਤੁ ਚੂੰਕਿ ਹਰ ਇਕ ਨੂੰ ਰੁਖੀ ਸੁਕੀ ਮਿਲ ਜਾਂਦੀ ਹੈ ਇਸ ਲਈ ਟੱਬਰ ਦੇ ਸਾਰੇ ਜੀ ਪੂਰੀ ਤਨ-ਦਿਹੀ ਤੇ ਦਿਲ-ਦਿਹੀ ਨਾਲ ਜਾਨ ਤੋੜ ਕੇ ਕੰਮ ਨਹੀਂ ਕਰਦੇ, ਕਿਉਂਕਿ ਖਿਆਲ ਹੁੰਦਾ ਹੈ ਕਿ ਸਭ ਕੁਝ ਸਾਂਝੇ ਖਾਤੇ ਵਿਚ ਹੀ ਜਾਣਾ ਹੈ। ਇਸੇ ਲਈ ਨਖਟੂਆਂ ਦੀ ਗਿਣਤੀ ਕਾਫੀ ਹੈ, ਜੋ ਇਧਰ ਉਧਰ ਫਿਰ ਟੁਰ ਕੇ ਦਿਨ ਗੁਜ਼ਾਰ ਛਡਦੇ ਹਨ ਅਤੇ ਰੋਟੀ ਖਾਣ ਵੇਲੇ ਘਰ ਦਰਸ਼ਨ ਆ ਦਿੰਦੇ ਹਨ। ਤਾਂ ਤੇ ਸਮੁਚੇ ਤੌਰ ਤੇ ਅਸੀਂ ਆਰਥਕ ਮੈਦਾਨ ਵਿਚ ਉਹ ਉਨਤੀ ਨਹੀਂ ਕਰ ਸਕਦੇ ਜੋ ਪੱਛਮੀ ਦੇਸਾਂ ਵਿਚ ਸੰਭਵ ਹੈ।

ਇਕੱਠੇ ਟੱਬਰਾਂ ਦਾ ਇਹ ਜ਼ਰੂਰ ਲਾਭ ਹੈ ਕਿ ਕਈ ਪ੍ਰਕਾਰ ਦੇ ਕਾਰ ਵਿਹਾਰ ਚਲਾਉਣ ਲਈ ਟੱਬਰ ਦੇ ਸਾਰੇ ਮੈਂਬਰਾਂ ਵਿਚ ਕਿਰਤ ਦੀ ਵੰਡ (Division of labour)ਹੋ ਜਾਂਦੀ ਹੈ-ਦੋ ਭਰਾ ਹਲਵਾਈ ਦਾ ਕੰਮ ਚਲਾਉਂਦੇ ਹਨ,