ਪੰਨਾ:ਪੂਰਬ ਅਤੇ ਪੱਛਮ.pdf/204

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੧੯੭

ਟੱਬਰ ਵਿਚ ਗੁੰਜਾਇਸ਼ ਹੈ ਅਤੇ ਨਾਂ ਹੀ ਭਰਾਵਾਂ ਜਾਂ ਭਰਾਵਾਂ ਦੇ ਬਾਲ ਬੱਚਿਆਂ ਲਈ।

ਪੱਛਮੀ ਦੇਸਾਂ ਦੇ ਇਕਹਿਰੇ ਟੱਬਰ ਸਾਡੇ ਮੁਲਕ ਦੇ ਇਕੱਠੇ ਟੱਬਰਾਂ ਦੇ ਮੁਕਾਬਲੇ ਕਈ ਪ੍ਰਕਾਰ ਨਾਲ ਲਾਭਵੰਦੇ ਹਨ। ਇਨ੍ਹਾਂ ਦਾ ਸਭ ਤੋਂ ਵਡਾ ਲਾਭ ਇਹ ਹੈ ਕਿ ਵਿਆਹ ਕਰਵਾਉਣ ਲਈ ਲੜਕੇ ਇਤਨੀ ਕਾਹਲੀ ਨਹੀਂ ਕਰਦੇ ਜਿਤਨੀ ਸਾਡੇ ਮੁਲਕ ਵਿਚ ਹੁੰਦੀ ਹੈ। ਵਿਆਹ ਪੂਰੀ ਉਮਰ ਵਿਚ ਅਤੇ ਉਸ ਵੇਲੇ ਭੀ ਤਦ ਜੇਕਰ ਲੜਕਾ ਇਹ ਸਮਝਦਾ ਹੈ ਕਿ ਉਹ ਆਪਣੀ ਕਮਾਈ ਨਾਲ ਆਪਣੇ ਟੱਬਰ ਦੀ ਯੋਗ ਪ੍ਰਿਤਪਾਲ ਕਰ ਸਕੇਗਾ ਤਾਂ ਹੁੰਦਾ ਹੈ। ਇਸ ਕਾਰਨ ਸੁਸਾਇਟੀ ਨੂੰ ਚੰਗੇ ਬੱਚੇ ਮਿਲਦੇ ਹਨ ਜੋ ਕਿ ਰਿਸ਼ਟ ਪੁਸ਼ਟ ਅਤੇ ਦੀਰਘ ਆਯੂ ਵਾਲੇ ਹੁੰਦੇ ਹਨ। ਇਸ ਤੋਂ ਬਿਨਾਂ ਵਿਆਹੇ ਹੋਏ ਲੜਕੇ ਆਪਣੇ ਮਾਪਿਆਂ ਤੇ ਭਾਰ ਨਹੀਂ ਬਣਦੇ ਅਤੇ ਨਾਂ ਹੀ ਉਨ੍ਹਾਂ ਤੇ ਕਿਸੇ ਦਾ ਬੋਝ ਹੁੰਦਾ ਹੈ, ਹਰ ਇਕ ਆਪੋ ਆਪਣੀ ਉਪਜੀਵਕਾ ਬਿਨਾਂ ਕਿਸੇ ਹੋਰ ਸਹਾਰੇ ਦੇ ਕਰਨ ਦਾ ਜ਼ੁਮੇਵਾਰ ਹੁੰਦਾ ਹੈ। ਮੁਲਕ ਦੀ ਆਬਾਦੀ ਸਮੁਚੇ ਤੌਰ ਤੇ ਇਤਨੀ ਛੇਤੀ ਨਹੀਂ ਵਧਦੀ ਜਿਤਨੀ ਛੇਤੀ ਸਾਡੇ ਮੁਲਕ ਵਿਚ ਵਧ ਰਹੀ ਹੈ। ਹਿਸਾਬ ਲਾਣ ਤੇ ਪਤਾ ਚਲਦਾ ਹੈ ਕਿ ਪੱਛਮੀ ਦੇਸਾਂ ਦੇ ਮੁਕਾਬਲੇ ਸਾਡੇ ਮੁਲਕ ਵਿਚ ਪੈਦਾਇਸ਼ਾਂ ਅਤੇ ਮੌਤਾਂ ਦੀ ਗਿਣਤੀ ਬਹੁਤ ਵਧੇਰੇ ਹੈ। ਟੱਬਰਾਂ ਦੇ ਜੀਆਂ ਦੀ ਔਸਤ ਭੀ ਸਾਡੇ ਮੁਲਕ ਵਿਚ ਉਨ੍ਹਾਂ ਮੁਲਕਾਂ ਨਾਲੋਂ ਬਹੁਤੀ ਹੈ। ਇਕ ਟਬਰੀ ਦੇ ਥੋੜੇ ਜੀ ਅਤੇ ਆਰਥਕ ਯੋਗਤਾ ਸਾਡੇ