ਪੰਨਾ:ਪੂਰਬ ਅਤੇ ਪੱਛਮ.pdf/201

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੪

ਪੂਰਬ ਅਤੇ ਪੱਛਮ

ਧ੍ਰੀਕ ਵੰਡੀਆਂ ਹੋਣ ਦੇ ਕਾਰਨ ਭੀ ਉਥੇ ਸਾਡੇ ਵਾਂਗ ਵਿਤਕਰੇ ਨਹੀਂ ਪਏ ਹੋਏ। ਖਾਸ ਉੱਚੀ ਸ਼੍ਰੇਣੀ ਨੂੰ ਛਡ ਕੇ ਜਿਸ ਦੀ ਗਿਣਤੀ ਪੰਜ ਫ਼ੀ ਸਦੀ ਤੋਂ ਬਹੁਤੀ ਨਹੀਂ ਅਤੇ ਜੋ ਖਾਸ ਕਰ ਕੇ ਆਪਣੇ ਦਾਇਰੇ ਵਿਚ ਹੀ ਮਹਿਦੂਦ ਰਹਿਣਾ ਪਸੰਦ ਕਰਦੀ ਹੈ, ਬਾਕੀ ਸਾਰੀ ਸੁਸਾਇਟੀ ਵਿਚ ਕਿਸੇ ਪ੍ਰਕਾਰ ਦਾ ਭਿੰਨ ਭੇਦ ਨਹੀਂ। ਹਰ ਇਕ ਆਦਮੀ ਆਪੋ ਆਪਣਾ ਕੰਮ ਕਰਦਾ ਹੈ ਪ੍ਰੰਤੂ ਇਨ੍ਹਾਂ ਕਿੱਤਿਆਂ ਦੇ ਅਧਾਰ ਤੇ ਕਿਸੇ ਦਾ ਇਕ ਦੂਸਰੇ ਨਾਲ ਕੋਈ ਵਿਤਕਰਾ ਨਹੀਂ ਅਤੇ ਨਾਂ ਹੀ ਕਿਸੇ ਆਦਮੀ ਨੂੰ ਕੇਵਲ ਇਸ ਲਈ ਕਿਸੇ ਸਮਾਜਕ ਜਾਂ ਰਾਜਸੀ ਕੰਮ ਵਿਚ ਰੁਕਾਵਟ ਹੈ ਕਿ ਉਹ ਕਿਸੇ ਖਾਸ ਸ਼੍ਰੇਣੀ ਦਾ ਮੈਂਬਰ ਹੈ। ਇਕ ਬੂਟ ਗੰਢਣ ਜਾਂ ਬਨਾਉਣ ਵਾਲਾ ਆਦਮੀ ਜੱਜ ਹੋ ਸਕਦਾ ਹੈ ਅਤੇ ਨਾਂ ਹੀ ਇਕ ਮਾਮੂਲੀ ਜ਼ਿਮੀਂਦਾਰ ਨੂੰ ਇਸ ਹੁਦੇ ਤੋਂ ਰੋਕਿਆ ਜਾਂਦਾ ਹੈ। ਦਿਨ ਵੇਲੇ ਹਰ ਇਕ ਆਦਮੀ ਆਪੋ ਆਪਣੇ ਕੰਮ ਵਿਚ ਲਗਾ ਹੋਇਆ ਹੈ, ਪ੍ਰੰਤੂ ਤ੍ਰਕਾਲਾਂ ਪਈਆਂ ਤੋਂ ਜਦ ਸਭ ਸੈਰ ਲਈ ਬਾਹਰ ਨਿਕਲਦੇ ਹਨ ਤਾਂ ਇਕ ਦੁਸਰੇ ਵਿਚ ਕੋਈ ਭਿੰਨ ਭੇਦ ਨਹੀਂ ਹੁੰਦਾ।

ਸਾਡੇ ਵਾਂਗ ਨ ਤੇ ਹਰ ਇਕ ਸ਼੍ਰੇਣੀ ਦਾ ਖਾਣਾ ਪੀਣਾ ਵਖਰਾ ਹੈ ਅਤੇ ਨਾਂ ਹੀ ਰਿਸ਼ਤੇਦਾਰੀਆਂ ਕਿਸੇ ਖਾਸ ਸ਼੍ਰੇਣੀ ਵਿਚ ਮਹਿਦੂਦ ਹਨ। ਸਭ ਇਕ ਦੂਸਰੇ ਨਾਲ ਰਲ ਮਿਲ ਕੇ ਖਾਂਦੇ ਪੀਂਦੇ ਹਨ ਅਤੇ ਵਿਆਹ ਕਰਵਾਉਣ ਵਿਚ ਕੋਈ ਲਕੀਰਾਂ ਨਹੀਂ ਕਢੀਆਂ ਹੋਈਆਂ ਜਿਨ੍ਹਾਂ ਦੇ ਵਿਚਕਾਰ ਵਿਚਕਾਰ ਹੀ ਲੜਕੇ ਜਾਂ ਲੜਕੀ ਨੇ ਆਪਣੇ ਸਾਥੀ