ਪੰਨਾ:ਪੂਰਬ ਅਤੇ ਪੱਛਮ.pdf/200

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਮਾਜਕ ਜ਼ਿੰਦਗੀ

੧੯੩

ਕੀਤੀ ਤਾਂ ਇਨ੍ਹਾਂ ਦੋ ਸ਼੍ਰੇਣੀਆਂ ਤੋਂ ਬਿਨਾਂ ਤੀਸਰੀ ਸ਼੍ਰੇਣੀ ਸੌਦਾਗਰਾਂ ਦੀ ਬਣ ਗਈ। ਸਮੇਂ ਦੇ ਗੇੜ ਨਾਲ ਜਦ ਉਨ੍ਹਾਂ ਲੋਕਾਂ ਨੇ ਦਸਤਕਾਰੀ ਵਿਚ ਉੱਨਤੀ ਕੀਤੀ ਤਾਂ ਦਸਤਕਾਰੀ ਵਿਚ ਪੈਸਾ ਚਲਾਉਣ ਵਾਲੇ ਧਨਾਡ ( Industral Capitalist) ਅਤੇ ਕੰਮ ਕਰਨ ਵਾਲੇ ਕਿਰਤੀ, Industrial workers) ਹੋਰ ਦੋ ਸ਼੍ਰੇਣੀਆਂ ਦਾ ਵਾਧਾ ਹੋਇਆ। ਇਸ ਪ੍ਰਕਾਰ ਜਿਉਂ ਜਿਉਂ ਸਮੇਂ ਦੀਆਂ ਲੋੜਾਂ ਵਧਦੀਆਂ ਗਈਆਂ ਤਿਉਂ ਤਿਉਂ ਪੱਛਮੀ ਸੁਸਾਇਟੀ ਦੀ ਵੰਡ ਵਖੋ ਵਖ ਹਿੱਸਿਆਂ ਵਿਚ ਹੁੰਦੀ ਗਈ।

ਵਰਤਮਾਨ ਸਮੇਂ ਵਿਚ ਪੱਛਮੀ ਸੁਸਾਇਟੀ ਦੀ ਵੰਡ ਵਖੋ ਵਖ ਤ੍ਰੀਕਿਆਂ ਅਨੁਸਾਰ ਹੇਠ ਲਿਖੇ ਅਨੁਸਾਰ ਹੈ:-

ਆਰਥਕ ਵੰਡ ਦੋ ਸ਼੍ਰੇਣੀਆਂ ਵਿਚ ਹੈ-ਇਕ ਧਨਾਡ ਤੇ ਦੂਸਰੀ ਕਿਰਤੀ ਜਮਾਤ। ਧਨਾਡਾਂ ਵਿਚ ਦਸਤਕਾਰੀ ਤੇ ਵਿਪਾਰ ਨੂੰ ਚਲਾਉਣ ਵਾਲੇ ਧਨੀ ਲੋਕ ਆ ਜਾਂਦੇ ਹਨ ਅਤੇ ਕਿਰਤੀਆਂ ਵਿਚ ਹਰ ਪ੍ਰਕਾਰ ਦਾ ਕੰਮ ਕਰਨ ਵਾਲੇ।

ਆਰਥਕ ਤੇ ਸਮਾਜਕ ਅਧਾਰ ਤੇ ਮਿਲਵੀਂ ਵੰਡ ਤਿੰਨਾਂ ਸ਼੍ਰੇਣੀਆਂ ਵਿਚ ਹੈ:-ਅਮੀਰ ਆਦਮੀ, ਦਰਮਿਆਨੇ ਦਰਜੇ ਦੇ ਅਤੇ ਗਰੀਬ ਪੁਰਸ਼।

ਮਜ਼ਹਬ ਦੇ ਲਿਹਾਜ਼ ਨਾਲ ਈਸਾਈ ਮਤ ਦੇ ਦੋ ਵੱਡੇ ਵੱਡੇ ਫਿਰਕੇ ਹਨ-ਪ੍ਰਾਟੈਸਟੈਂਟ ਅਤੇ ਕੈਥੋਲਿਕ। ਇਨ੍ਹਾਂ ਵਿਚ ਫੇਰ ਕਈ ਛੋਟੀਆਂ ਛੋਟੀਆਂ ਸ਼੍ਰੇਣੀਆਂ ਹਨ।

ਸਾਡੇ ਲਈ ਗਹੁ ਨਾਲ ਦੇਖਣ ਵਾਲੀ ਗਲ ਇਹ ਹੈ ਕਿ ਪੱਛਮੀ ਸੁਸਾਇਟੀ ਵਿਚ ਕਈ ਪ੍ਰਕਾਰ ਦੀਆਂ ਨਾਮ-