ਪੰਨਾ:ਪੂਰਬ ਅਤੇ ਪੱਛਮ.pdf/197

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੯੦

ਪੂਰਬ ਅਤੇ ਪੱਛਮ

ਕਰਕੇ ਅਖੌਤੀ ਅਛੂਤਾਂ ਦੀ ਹਾਲਤ ਬਹੁਤ ਦਰਦਨਾਕ ਹੈ। ਇਨ੍ਹਾਂ ਅਛੂਤਾਂ ਵਿਚ ਭੀ ਵਖੋ ਵਖ ਸ਼੍ਰੇਣੀਆਂ ਹਨ ਅਤੇ ਇਨ੍ਹਾਂ ਦੇ ਵਖੋ ਵਖ ਦਰਜੇ ਹਨ। ਉੱਤ੍ਰੀ ਹਿੰਦਸਤਾਨ ਵਿਚ ਇਕ ਅਛੂਤ ਉਹ ਹਨ ਜਿਨ੍ਹਾਂ ਦੀ ਛੋਹ ਨਾਲ ਉੱਚੀ ਜਾਤੀ ਦਾ ਆਦਮੀ ਪਲੀਤ ਹੋਇਆ ਗਿਣਿਆ ਜਾਂਦਾ ਹੈ; ਦੁਸਰੇ ਉਹ ਹਨ ਜਿਨ੍ਹਾਂ ਨੂੰ ਦੇਖ ਕਰ ਕੇ ਹੀ ਆਦਮੀ ਭਿੱਟਿਆ ਜਾਂਦਾ ਹੈ। ਇਸ ਪ੍ਰਕਾਰ ਸੱਤ ਕਰੋੜ ਰੱਬ ਦੇ ਬੰਦਿਆਂ ਨੂੰ, ਜੋ ਸਾਡੇ ਵਾਂਗ ਇਸੇ ਧਰਤੀ ਤੇ ਪੈਦਾ ਹੋਏ, ਇਥੇ ਹੀ ਪਲੇ ਤੇ ਜਿਨ੍ਹਾਂ ਸਾਡੇ ਵਾਂਗ ਇਥੇ ਹੀ ਢੇਰੀ ਹੋ ਜਾਣਾ ਹੈ, ਅਸੀਂ ਦੁਰਕਾਰ ਛਡਿਆ ਹੈ। ਕੀ ਇਹ ਹਨੇਰ ਨਹੀਂ ਕਿ ਅਸੀਂ ਆਪਣੀ ਵਸੋਂ ਦੇ ਪੰਜਵੇਂ ਹਿੱਸੇ ਦਾ ਆਦਮੀ ਕਹਾਉਣ ਦਾ ਹੱਕ ਮਾਰੀ ਬੈਠੇ ਹਾਂ, ਜੋ ਹੱਕ ਕਿ ਸਿਰਜਨਹਾਰ ਨੇ ਇਨ੍ਹਾਂ ਨੂੰ ਬਖਸ਼ਿਆ ਹੋਇਆ ਹੈ ਕਿਉਂਕਿ ਵਾਹਿਗੁਰੂ ਦੇ ਘਰ ਵਿਚ ਤਾਂ ਅਜੇਹ ਕੋਈ ਭਿੰਨ ਭੇਤ ਨਹੀਂ; ਉਥੋਂ ਤਾਂ ਸਭ ਸਮਾਨ ਵਾਟ ਹੀ ਆਉਂਦੇ ਹਨ, ਜਿਸ ਤਰਾਂ ਸ੍ਰੀ ਕਬੀਰ ਜੀ ਬ੍ਰਾਹਮਣ ਤੋਂ ਪੁਛ ਕਰਦੇ ਹਨ ਕਿ "ਜੇ ਤੂੰ ਬਰਾਹਮਣ ਬਰਾਹਮਣੀ ਜਾਇਆ ਤੌ ਆਣ ਵਾਟ ਕਾਹੇ ਨਹੀਂ ਆਇਆ?"। ਭਾਵੇਂ ਸਾਡੇ ਧਾਰਮਕ ਆਗੂਆਂ ਨੇ "ਏਕ ਪਿਤਾ ਏਕਸ ਕੇ ਹਮ ਬਾਰਕ' ਤੇ "ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਿਰਜਣ ਹਾਰੇ" ਆਦਿ ਉਪਦੇਸ਼ ਦੇ ਦੇ ਕੇ ਸਾਨੂੰ ਸਮਝਾਉਣ ਦੀ ਕੋਈ ਕਸਰ ਨਹੀਂ ਛਡੀ ਪ੍ਰੰਤੂ ਅਸੀਂ ਉਨ੍ਹਾਂ ਦੀ ਇਕ ਨਹੀਂ ਮੰਨੀ। ਸਮ ਹੈ ਕਿ ਅਸੀਂ ਆਪਣੀ ਇਸ ਮਹਾਂ ਭੂਲ ਨੂੰ ਮਹਿਸੂਸ