ਪੰਨਾ:ਪੂਰਬ ਅਤੇ ਪੱਛਮ.pdf/182

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੭੭

ਪੱਛਮ ਵਾਂਗ ਕਿਤੇ ਇਹ ਆਮ ਪ੍ਰਚਲਤ ਹੀ ਨ ਹੋ ਜਾਵੇ। ਬੱਚੇ ਦੀ ਪੂਰੀ ਪ੍ਰਫੁਲਤਾ ਲਈ ਜ਼ਰੂਰੀ ਹੈ ਕਿ ਜਦ ਤਕ ਉਹ ਗਊ ਆਦਿ ਦਾ ਤਾਜ਼ਾ ਦੁਧ ਹਜ਼ਮ ਕਰਨ ਯੋਗ ਨ ਹੋ ਜਾਵੇ ਉਸਨੂੰ ਮਾਂ ਦਾ ਦੁਧ ਮਿਲੇ। ਅਜੇਹਾ ਨ ਹੋਣ ਤੇ ਬੱਚਾ ਜਿਸਮਾਨੀ ਤੌਰ ਤੇ ਪੂਰੀ ਪ੍ਰਫੁਲਤਾ ਪ੍ਰਾਪਤ ਨਹੀਂ ਕਰ ਸਕਦਾ।

ਪੱਛਮੀ ਮਾਂ ਬੱਚੇ ਨੂੰ ਆਪਣੇ ਨਾਲ ਸਲਾਉਣ ਦੀ ਆਦਤ ਭੀ ਨਹੀਂ ਪਾਉਂਦੀ। ਉਸਦਾ ਛੋਟਾ ਜਿਹਾ ਪੰਘੂੜੇ ਵੱਤ ਬਿਸਤ੍ਰਾ ਵਖਰਾ ਹੀ ਹੁੰਦਾ ਹੈ। ਇਸ ਪੰਘੂੜੇ ਦੀ ਸਫਾਈ ਦੇਖਣ ਯੋਗ ਹੁੰਦੀ ਹੈ, ਕਦੀ ਭੀ ਮਲੀਨ ਨਹੀਂ ਹੁੰਦਾ। ਬੱਚੇ ਨੂੰ ਵਕਤ ਸਿਰ ਟੱਟੀ ਪਿਸਾਬ ਮਾਂ ਆਪ ਹੀ ਖਿਆਲ ਨਾਲ ਕਰਵਾ ਦੇਂਦੀ ਹੈ ਜਿਸ ਕਰਕੇ ਉਸ ਨੂੰ ਬਿਸਤ੍ਰੇ ਤੇ ਟੱਟੀ ਪਿਸ਼ਾਬ ਕਰਨ ਦੀ ਆਦਤ ਹੀ ਨਹੀਂ ਪੈਂਦੀ। ਜੇਕਰ ਕਦੀ ਭੁਲ ਭੁਲੇਖੇ ਉਹ ਕਰ ਭੀ ਬੈਠੇ ਤਾਂ ਇਕ ਦਮ ਸਾਫ ਕਰ ਦਿਤਾ ਜਾਂਦਾ ਹੈ ਅਤੇ ਬੱਚੇ ਨੂੰ ਮਲੀਨ ਜਾਂ ਗਿੱਲੇ ਥਾਂ ਹਰਗਿਜ਼ ਨਹੀਂ ਰਹਿਣ ਦਿੱਤਾ ਜਾਂਦਾ। ਇਸ ਦੇ ਉਲਟ ਸਾਡੀਆਂ ਸੁਆਣੀਆਂ ਆਮ ਤੌਰ ਤੇ ਬੱਚਿਆਂ ਨੂੰ ਆਪਣੇ ਨਾਲ ਹੀ ਸੁਟ ਛਡਦੀਆਂ ਹਨ ਅਤੇ ਰਾਤ ਨੂੰ ਕਈ ਵਾਰ ਤਾਂ ਇਤਨੀ ਗਹਿਰੀ ਨੀਦਰ ਪੈਂਦੀਆਂ ਹਨ ਕਿ ਬੱਚਾ ਕਰਵਟ ਹੇਠ ਆਕੇ ਲਿਤਾੜਿਆ ਜਾਂਦਾ ਹੈ। ਉਸਦੇ ਪਿਸ਼ਾਬ ਜਾਂ ਟੱਟੀ ਦਾ ਕੋਈ ਖਾਸ ਖਿਆਲ ਨਹੀਂ। ਘਰ ਵਿਚੋਂ ਸੜੇ ਹੋਏ ਕਪੜੇ ਦੀ ਟਾਕੀ ਲੈਕੇ ਪੋਤੜਾ ਉਸਦੇ ਉਦਾਲੇ ਵਲਿਆ ਜਾਂਦਾ ਹੈ ਤੇ ਬਸ ਉਹ ਵਿਚਾਰਾ