ਪੰਨਾ:ਪੂਰਬ ਅਤੇ ਪੱਛਮ.pdf/179

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੪

ਪੂਰਬ ਅਤੇ ਪੱਛਮ

ਹੋਣਾ ਹੈ। ਸਾਇੰਸ ਦੀ ਉਨਤੀ ਤੇ, ਖਾਸ ਕਰਕੇ ਪੱਛਮ ਵਿਚ, ਸਮਾਜਕ ਅੰਦੋਲਨ ਦੇ ਕਾਰਨ ਇਖਲਾਕੀ ਕੀਮਤ ( Moral values) ਵਿਚ ਫਰਕ ਆ ਗਿਆ ਹੈ ਅਤੇ ਪਤਿਬ੍ਰਤਾ ਤੇ ਇਸਤ੍ਰੀਬ੍ਰਤਾ ਦੇ ਪੁਰਾਤਨ ਅਸੂਲਾਂ ਦੀ ਗੌਰਵਤਾ ਨੂੰ ਬਹੁਤ ਧੱਕਾ ਵੱਜਾ ਹੈ। ਤਾਂਤੇ ਲੋੜ ਹੈ ਕਿ ਇਨ੍ਹਾਂ ਪਵਿਤ੍ਰ ਅਸੂਲਾਂ ਦੀ ਅਸਲੀਅਤ ਨੂੰ ਮੁੜ ਨਵੇਂ ਸਿਰਿਓਂ ਸੁਰਜੀਤ ਕੀਤਾ ਜਾਵੇ।

ਪ੍ਰਾਚੀਨ ਸਮੇਂ ਤੋਂ ਆਮ ਖਿਆਲ ਰਿਹਾ ਹੈ ਕਿ ਪਤਿਬ੍ਰਤ ਕੇਵਲ ਇਸਤ੍ਰੀ ਲਈ ਹੀ ਜ਼ਰੂਰੀ ਹੈ ਅਤੇ ਆਦਮੀ ਲਈ ਇਸਤ੍ਰੀਬ੍ਰਤ ਦਾ ਕੋਈ ਖਾਸ ਬੰਧਨ ਨਹੀਂ। ਪ੍ਰੰਤੂ ਇਹ ਨੁਕਤਾ ਨਿਗ੍ਹਾ ਗਲਤੀ ਤੇ ਨਿਰਭਰ ਸੀ। ਇਸੇ ਲਈ ਵਰਤਮਾਨ ਸਮਾਜਕ ਨੀਤੀਵੇਤਾਵਾਂ ਨੇ ਇਸ ਨੂੰ ਠੀਕ ਕੀਤਾ ਹੈ ਅਤੇ ਵਰਤਮਾਨ ਖਿਆਲ ਅਨੁਸਾਰ ਪਤਿਬ੍ਰਤਾ ਅਤੇ ਇਸਤ੍ਰੀਬ੍ਰਤਾ ਦੋਹਾਂ ਦੀ ਇਕੋ ਜਹੀ ਲੋੜ ਹੈ। ਇਸ ਸੰਬੰਧ ਵਿਚ ਸਿਖ ਸਤਿਗੁਰੁ ਸਾਹਿਬਾਂ ਨੇ ਜਿਥੇ ਇਸਤ੍ਰੀ ਲਈ ਸੂਚਨਾ ਕੀਤੀ ਹੈ ਕਿ ' ਮਨਮੁਖ ਮੈਲੀ ਕਾਮਣੀ, ਕੁਲਖਣੀ ਕੁਨਾਰਿ। ਪਿਰ ਛੋਡਿਆ ਘਰ ਆਪਣਾ ਪਰ ਪਰਖੇ ਨਾਲ ਪਿਆਰ" ਉਥੇ ਭਗਤ ਨਾਮ ਦੇਵ ਜੀ ਆਦਮੀ ਪ੍ਰਤੀ ਤਾੜਨਾ ਕਰਦੇ ਹਨ ਕਿ "ਘਰ ਕੀ ਨਾਰ ਤਿਆਗੇ ਅੰਧਾ। ਪਰ ਨਾਰੀ ਸਿਉ ਘਾਲੈ ਧੰਧਾ।" ਅਤੇ ਭਾਈ ਗੁਰਦਾਸ ਜੀ ਨੇ ਫਰਮਾਇਆ ਹੈ ਕਿ "ਏਕਾ ਨਾਰੀ ਜਤੀ ਹੋਇ, ਪਰ ਨਾਰੀ ਧੀ ਭੈਣ ਵਖਾਣੈ। ਹਉ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨ ਜਾਵੈ।"