ਪੰਨਾ:ਪੂਰਬ ਅਤੇ ਪੱਛਮ.pdf/177

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੨

ਪੂਰਬ ਅਤੇ ਪੱਛਮ

ਨਿਕੀ ਜੇਹੀ ਲੋੜ ਦੇ ਪੂਰਾ ਨ ਹੋਣ ਜਾਂ ਮਾਮੂਲੀ ਜਹੀ ਔਕੜ ਪੇਸ਼ ਹੋਣ ਤੇ ਇਨ੍ਹਾਂ ਆਪਣਾ ਫਰਜ਼ ਸਮਝਿਆ ਹੋਇਆ ਹੈ ਕਿ ਘਰ ਵਾਲੇ ਨੂੰ ਜ਼ਰੂਰ ਪਤਾ ਲਗੇ ਕਿ ਸੁਆਣੀ ਕਿਤਨੀ ਔਖੀ ਹੈ। ਅਜੇਹੀ ਹਾਲਤ ਵਿਚ ਟੱਬਰਦਾਰੀ ਨੂੰ ਰਸ ਭਿੰਨੀ ਜ਼ਿੰਦਗੀ ਬਨਾਉਣਾ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਹੈ।

ਸ਼ੁਕਰ ਹੈ ਕਿ ਪੜ੍ਹੇ ਲਿਖੇ ਘਰਾਂ ਵਿਚ ਉਪ੍ਰੋਕਤ ਊਣਤਾਈਆਂ ਦੂਰ ਹੋ ਰਹੀਆਂ ਹਨ ਅਤੇ ਅਜੇਹੇ ਘਰਾਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ ਭਾਵੇਂ ਵਾਧੇ ਦੀ ਰਫਤਾਰ ਸਾਰੀ ਅਬਾਦੀ ਦੇ ਮੁਕਾਬਲੇ ਤੇ ਬਹੁਤ ਧੀਮੀ ਹੈ। ਅਜੇਹੇ ਘਰਾਣਿਆਂ ਵਿਚ ਸਹਿਨ ਸੀਲਤਾ, ਦੀਰਘ ਵਿਚਾਰ, ਦੂਰਅੰਦੇਸ਼ੀ, ਪ੍ਰਸਪਰ ਸਨਮਾਨ, ਸਤਿਕਾਰ ਅਤੇ ਪ੍ਰੇਮ ਦਾ ਵਾਧਾ ਹੈ ਅਤੇ ਟੱਬਰਦਾਰੀ ਦੇ ਮਾਮੂਲੀ ਝਮੇਲਿਆਂ ਨੂੰ ਰਾਈ ਦੇ ਪਹਾੜ ਕਰਕੇ ਨਹੀਂ ਦਿਖਾਲਿਆ ਜਾਂਦਾ। ਇਸ ਲਈ ਅਜੇਹੇ ਘਰਾਂ ਵਿਚ ਟੱਬਰਦਾਰੀ ਇਤਨੀ ਦੁਖਦਾਇਕ ਨਹੀਂ, ਜਿਤਨੀ ਅਨਪੜ੍ਹ ਤੇ ਪੇਂਡੂ ਘਰਾਂ ਵਿਚ ਹੈ।

ਇਹ ਗੱਲ ਕਹੇ ਬਿਨਾਂ ਅਸੀਂ ਨਹੀਂ ਰਹਿ ਸਕਦੇ ਕਿ ਸਾਡੀ ਇਸਤ੍ਰੀ ਵਿਚ ਪੱਛਮੀ ਇਸਤ੍ਰੀ ਦੇ ਮੁਕਾਬਲੇ ਕੁਰਬਾਨੀ ਦਾ ਮਾਦਾ ਬਹੁਤ ਹੈ। ਪਤੀ ਜਾਂ ਘਰ ਦੇ ਸੁਖ ਦੀ ਖਾਤਰ ਜੋ ਕੁਰਬਾਨੀ ਸਾਡੀ ਇਸਤ੍ਰੀ ਕਰ ਸਕਦੀ ਹੈ। ਉਹ ਪੱਛਮੀ ਇਸਤ੍ਰੀ ਸੁਪਨੇ ਵਿਚ ਭੀ ਖਿਆਲ ਨਹੀਂ ਕਰ ਸਕਦੀ। ਪ੍ਰੰਤੂ ਜੇਕਰ ਇਕ ਕੁਰਬਾਨੀ ਦੇ ਜਜ਼ਬੇ