ਪੰਨਾ:ਪੂਰਬ ਅਤੇ ਪੱਛਮ.pdf/172

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜ਼ਿੰਦਗੀ

੧੬੭

ਜਹਾਂ ਮਿਲ ਕਰ ਰਹੇਂ ਦੋ ਦਿਲ, ਵਹੀਂ ਪਰ ਪਾਤਸ਼ਾਹੀ ਹੈ।
ਅਮੀਰੋਂ ਕੇ ਮਹਿਲੋਂ ਸੇ ਬੜ੍ਹਕੇ, ਟੂਟੇ ਘਰ ਕਾ ਕੋਨਾ ਹੈ।
ਖੁਸ਼ੀ ਕੀ ਸ਼ੈ ਮੁਹੱਬਤ ਹੈ, ਨ ਚਾਂਦੀ ਹੈ, ਨ ਸੋਨਾ ਹੈ।

ਘਰ ਵਿਚ ਕੋਈ ਭੀ ਔਕੜ ਆਵੇ ਹਰ ਇਕ ਨੂੰ ਇਹੀ ਖਿਆਲ ਹੈ ਕਿ ਇਸਦਾ ਪਤਾ ਦੂਸਰੇ ਸਾਥੀ ਨੂੰ ਨ ਲਗੇ, ਉਸਦੇ ਬਿਨਾ ਪਤੇ ਹੀ ਮੈਂ ਇਸ ਨੂੰ ਨਿਪਟਾ ਲਵਾਂ। ਦੋਹਾਂ ਪਾਸਿਆਂ ਤੋਂ ਹਰ ਇਕ ਨੂੰ ਸਦਾ ਇਹੀ ਖਿਆਲ ਹੈ ਕਿ ਜਿਥੋਂ ਤਕ ਹੋ ਸਕੇ ਮੈਂ ਆਪਣੇ ਸਾਥੀ ਨੂੰ ਖੁਸ਼ ਕਰਾਂ ਤੇ ਉਸ ਨੂੰ ਸਦਾ ਹੀ ਖੁਸ਼ ਦੇਖਾਂ। ਜੇਕਰ ਸੁਪਤਨੀ ਦੇ ਚੇਹਰੇ ਤੇ ਕੁਝ ਉਦਾਸੀ ਛਾਈ ਹੋਈ ਜਾਪਦੀ ਹੈ ਤਾਂ ਪਤੀ ਨੂੰ ਝਟ ਖਿਆਲ ਆਉਂਦਾ ਹੈ ਕਿ ਹਫਤੇ ਭਰ ਤੋਂ ਮੈਂ ਆਪਣੀ ਜਿੰਦ ਜਾਨ ਨੂੰ ਕਿਸੇ ਸਿਨੇਮਾ, ਥੀਏਟਰ ਜਾਂ ਨਾਚ ਵਿਚ ਨਹੀਂ ਲੈ ਗਿਆ, ਇਸੇ ਲਈ ਇਹ ਉਦਾਸ ਹੈ। ਬਸ ਝਟ ਪਟ ਸ਼ਾਮ ਨੂੰ ਕਿਸੇ ਪਾਸੇ ਦੇ ਤਿਆਰੇ ਵੱਜ ਜਾਂਦੇ ਹਨ ਅਤੇ ਉਦਾਸੀ ਨੂੰ ਕਾਫੂਰ ਬਣਾ ਕੇ ਉਡਾਇਆ ਜਾਂਦਾ ਹੈ। ਇਸੇ ਪ੍ਰਕਾਰ ਜੇਕਰ ਕੰਮ ਤੋਂ ਥਕ ਕੇ ਚੂਰ ਹੋਕੇ ਆਇਆ ਪਤੀ ਕੁਝ ਉਦਾਸ ਦਿਸਦਾ ਹੈ ਤਾਂ ਸੁਪਤਨੀ ਝਟ ਤਾੜ ਜਾਂਦੀ ਹੈ ਅਤੇ ਐਸੀਅਤਾਂ ਹਸਾਉਣੀਆਂ ਗਲਾਂ ਨਾਲ ਉਸਦਾ ਦਿਲ ਪਰਚਾਉਂਦੀ ਹੈ ਕਿ ਉਦਾਸੀ ਮਿੰਟਾਂ ਵਿਚ ਹੀ ਦੂਰ ਹੋ ਜਾਂਦੀ ਹੈ। ਇਕ ਮਾਮੂਲੀ ਜਹੀ ਖੁਸ਼ੀ ਨੂੰ ਕਈ ਗੁਣਾ ਕਰਕੇ ਮੰਨਿਆ ਜਾਂਦਾ ਹੈ ਅਤੇ ਇਸ ਪ੍ਰਕਾਰ ਦੁਖ ਵਿਚ ਸੁਖ ਮਨਾਕੇ ਟੱਬਰਦਾਰੀ ਦੀਆਂ ਸਾਰੀਆਂ ਜ਼ੁਮੇਵਾਰੀਆਂ ਨੂੰ ਬੜੀ ਸਹਿਨ ਸੀਲਤਾ ਅਤੇ