ਪੰਨਾ:ਪੂਰਬ ਅਤੇ ਪੱਛਮ.pdf/169

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੬੪

ਪੂਰਬ ਅਤੇ ਪੱਛਮ

ਪ੍ਰਕਾਰ ਦੀਆਂ ਨਿਆਮਤਾਂ ਪ੍ਰਾਪਤ ਹੁੰਦੀਆਂ ਰਹਿੰਦੀਆਂ ਹਨ। ਜੇਕਰ ਘਰ ਵਿਚ ਬਖੇੜੇ, ਈਰਖਾ ਤੇ ਦੇਤ ਰਹਿਣ ਤਾਂ ਬਾਹਰੋਂ ਭਾਵੇਂ ਕਿਤਨੇ ਸੁਖ ਪਏ ਮਿਲਣ ਆਦਮੀ ਇਨ੍ਹਾਂ ਦੀ ਹੋਂਦ ਨੂੰ ਮਹਿਸੂਸ ਹੀ ਨਹੀਂ ਕਰ ਸਕਦਾ ਕਿਉਂਕਿ ਇਹ ਘਰੇਲੂ ਦੁਖਾਂ ਦੀ ਭਾਂਬੜ ਵਤ ਮਚਦੀ ਅੱਗ ਵਿਚ ਸੁਕੀ ਤੀਲੀ ਵਾਂਗ ਜਲ ਜਾਂਦੇ ਹਨ।

ਘਰੋਗੀ ਜ਼ਿੰਦਗੀ ਦੇ ਵਾਯੂ ਮੰਡਲ ਦਾ ਅਸਰ ਬੱਚਿਆਂ ਤੇ ਪੈਣੋਂ ਕਿਸੇ ਸੂਰਤ ਹਟ ਨਹੀਂ ਸਕਦਾ ਤਾਂ ਤੇ ਆਉਣ ਵਾਲੀ ਨਸਲ ਦਾ ਚੰਗਾ ਜਾਂ ਬੁਰਾ ਹੋਣਾ ਸਾਡੀ ਵਰਤਮਾਨ ਘਰੋਗੀ ਜ਼ਿੰਦਗੀ ਤੇ ਨਿਰਭਰ ਹੈ। ਇਸੇ ਪ੍ਰਕਾਰ ਸਾਡੀ ਘਰੋਗੀ ਜ਼ਿੰਦਗੀ ਦਾ ਅਸਰ ਭਾਵੇਂ ਅਸੀਂ ਇਸ ਨੂੰ ਕਿਤਨਾ ਭੀ ਲੁਕਾ ਕੇ ਰਖਣ ਦਾ ਯਤਨ ਕਰੀਏ, ਸਾਡੇ ਗਵਾਂਢੀਆਂ ਤੇ ਭੀ ਜ਼ਰੂਰ ਪਵੇਗਾ।

ਸਮੁਚੇ ਤੌਰ ਤੇ ਘਰੋਗੀ ਜ਼ਿੰਦਗੀ ਦਾ ਚੰਗਾ ਜਾਂ ਬੁਰਾ ਹੋਣਾ ਇਸਤ੍ਰੀ-ਪੁਰਸ਼ਦਾ ਯੋਗ ਜਾਂ ਅਯੋਗ ਜੋੜ ਹੋਣ ਤੇ ਨਿਰਭਰ ਹੈ। ਆਦਰਸ਼ਕ ਵਿਆਹ ਦੁਆਰਾ ਇਕੱਠੀਆਂ ਹੋਈਆਂ ਜੋੜੀਆਂ ਦੀ ਘਰੋਗੀ ਜ਼ਿੰਦਗੀ ਸਦਾ ਹੀ ਸੁਰਗ ਦਾ ਨਮੂਨਾ ਹੁੰਦੀ ਹੈ ਅਤੇ ਇਸ ਵਿਚ ਕੋਈ ਦੁਖ, ਔਕੜ ਜਾਂ ਊਣਤਾਈ ਸੁਪਨੇ ਮਾਤ੍ਰ ਭੀ ਪ੍ਰਤੀਤ ਨਹੀਂ ਹੁੰਦੀ ਕਿਉਂਕਿ ਅਜੇਹੀਆਂ ਜੋੜੀਆਂ ਨੇ ਸਤਿਗੁਰਾਂ ਦੇ ਪਵਿੱਤ੍ਰ ਉਪਦੇਸ਼ "ਧਨ ਪਿਰ ਇਹ ਨ ਆਖੀਅਨ, ਬਹਿਨ ਇਕਠੇ ਹੋਇ; ਏਕ ਜੋਤਿ, ਦੁਇ ਮੂਰਤੀ, ਧਨ ਪਰ ਕਹੀਐ ਸੋਇ” ਨੂੰ ਚੰਗੀ ਤਰਾਂ ਦੇ ਦ੍ਰਿੜ੍ਹ ਕੀਤਾ ਹੋਇਆ ਹੈ। ਜਿਨ੍ਹਾਂ ਘਰਾਂ ਵਿਚ ਇਹ