ਪੰਨਾ:ਪੂਰਬ ਅਤੇ ਪੱਛਮ.pdf/166

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੬੧

ਵਤੀਤ ਕੀਤਾ ਜਾ ਸਕਦਾ ਹੈ। ਵੈਸੇ ਇਨ੍ਹਾਂ ਮਰਦ ਔਰਤਾਂ ਵਿਚ ਮੈਂ ਅਜੇਹੇ ਦੇਖੇ ਹਨ ਜੋ ਕਾਲਜਾਂ ਵਿਚ ਪ੍ਰੋਫੈਸਰ ਸਨ, ਡਾਕਟਰ ਸਨ, ਵਕੀਲ ਸਨ ਜਾਂ ਜੱਜ ਸਨ ਅਤੇ ਇਸ ਲਈ ਉਨ੍ਹਾਂ ਦੀ ਆਮਦਨ ਗ੍ਹਹਿਸਤੀ ਜ਼ਿੰਦਗੀ ਨਿਭਾਉਣ ਵਾਸਤੇ ਕਾਫੀ ਸੀ, ਪ੍ਰੰਤੁ ਵਿਆਹ ਨਹੀਂ ਕਰਵਾਏ ਸਨ ਅਤੇ ਇਹ ਕੇਵਲ ਉਪ੍ਰੋਕਤ ਕਾਰਨ ਦੇ ਆਧਾਰ ਤੇ।

ਕਈ ਲੋਕਾਂ ਦਾ ਖਿਆਲ ਹੈ ਕਿ ਪੱਛਮ ਵਿਚ ਇਸਤ੍ਰੀ-ਪੁਰਸ਼ ਦੇ ਤੁਅੱਲਕਾਤ ਕਾਫੀ ਢਿੱਲੇ ਹੋਣ ਦੇ ਕਾਰਨ ਉਹ ਲੋਕ ਸ਼ਾਦੀ ਦੇ ਇਤਨੇ ਚਾਹਵਾਨ ਨਹੀਂ, ਕਿਉਂਕਿ ਸ਼ਾਦੀ ਕਰਵਾਉਣ ਤੋਂ ਬਿਨਾਂ ਭੀ ਕਾਮ-ਚੇਸ਼ਟਾ ਪੂਰੀ ਹੋ ਸਕਦੀ ਹੈ। ਭਾਵੇਂ ਇਸ ਗਲ ਵਿਚ ਕਾਫੀ ਸਚਾਈ ਹੈ, ਪ੍ਰੰਤੂ ਇਹ ਗਲ ਸੌ ਫੀ ਸਦੀ ਠੀਕ ਨਹੀਂ। ਪੱਛਮ ਵਿਚ ਸਾਰੇ ਮਰਦ ਔਰਤਾਂ ਆਚਰਣ ਤੋਂ ਗਿਰੇ ਹੋਏ ਨਹੀਂ ਅਤੇ ਖਾਸ ਕਰ ਕੇ ਇਹ ਗਲ ਦਾਹਵੇ ਨਾਲ ਕਹੀ ਜਾ ਸਕਦੀ ਹੈ ਕਿ ਜੋ ਇਸਤ੍ਰੀ ਜਾਂ ਪੁਰਸ਼ ਵਿਆਹ ਨਹੀਂ ਕਰਵਾਉਂਦੇ ਉਨ੍ਹਾਂ ਵਿਚ ਬਹੁਤੀ ਗਿਣਤੀ ਸਚੇ ਤੇ ਸੁਚਿਆਂ ਦੀ ਹੈ।

ਅਸਾਡੇ ਦੇਸ ਵਿਚ ਭੀ ਕਈ ਮਿਸਾਲਾਂ ਅਜੇਹੇ ਆਦਮੀ ਤੇ ਔਰਤਾਂ ਦੀਆਂ ਮਿਲ ਸਕਦੀਆਂ ਹਨ ਜਿਨ੍ਹਾਂ ਆਪਣੀ ਜ਼ਿੰਦਗੀ ਦਾ ਨਿਸ਼ਾਨਾ ਔਲਾਦ ਪੈਦਾ ਕਰਨ ਦੀ ਥਾਂ ਕੁਝ ਹੋਰ ਰਖਿਆ ਹੋਇਆ ਹੈ ਅਤੇ ਉਹ ਆਪਣੀਆਂ ਜ਼ਿੰਦਗੀਆਂ ਆਮ ਜਨਤਾ ਦੇ ਲਾਭ ਲਈ ਵਿਤਾ ਰਹੇ ਹਨ। ਤਾਂ ਤੇ ਜੇਕਰ ਅਜੇਹੀਆਂ ਪਵਿਤ੍ਰ ਰੂਹਾਂ ਸਾਡੇ ਵਿਚ