ਪੰਨਾ:ਪੂਰਬ ਅਤੇ ਪੱਛਮ.pdf/164

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੫੯

ਕਈ ਪ੍ਰਕਾਰ ਦੇ ਪਾਪੜ ਵੇਲੇ ਹਨ, ਕਈ ਔਕੜਾਂ ਵਿਚੋਂ ਲੰਘੇ ਹਨ ਅਤੇ ਕਈ ਟੋਇਆਂ ਤੋਂ ਬਚਾ ਭੀ ਕੀਤਾ ਤੇ ਕਦੀਆਂ ਵਿਚ ਬਚਾ ਕਰਦੇ ਕਰਦੇ ਗਿਰ ਭੀ ਗਏ ਹਨ। ਇਨ੍ਹਾਂ ਦੇ ਇਸ ਅਣਮੁੱਲ ਤਜਰਬੇ ਤੋਂ ਬੱਚਿਆਂ ਨੂੰ ਜ਼ਰੂਰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਪ੍ਰੰਤੂ ਅਸੀਂ ਇਹ ਚਿਤਾਵਨੀ ਕਰਵਾਏ ਬਿਨਾਂ ਨਹੀਂ ਰਹਿ ਸਕਦੇ ਕਿ ਵਿਆਹ ਕਰਵਾਉਣ ਜਾਂ ਨਾ ਕਰਵਾਉਣ ਦੀ ਅਖੀਰੀ ਜ਼ੁਮੇਵਾਰੀ ਬੱਚਿਆਂ ਦੇ ਆਪਣੇ ਸਿਰ ਹੀ ਹੋਣੀ ਚਾਹੀਦੀ ਹੈ। ਇਸ ਲਈ ਸਿੱਟਾ ਇਹ ਹੈ ਕਿ ਵਿਆਹ ਵਿਚ ਵਿਆਹ ਕਰਵਾਉਣ ਵਾਲਿਆਂ ਨੂੰ ਪੂਰੀ ਆਜ਼ਾਦੀ ਹੋਣੀ ਚਾਹੀਦੀ ਹੈ, ਉਨ੍ਹਾਂ ਦਾ ਫਰਜ਼ ਹੈ ਕਿ ਉਹ ਆਪਣੇ ਮਾਪਿਆਂ ਦੇ ਤਜਰਬੇ ਤੋਂ ਲਾਭ ਉਠਾਉਣ; ਪ੍ਰੰਤੂ ਜੇਕਰ ਚਾਰੇ ਬੰਨੇ ਉਨ੍ਹਾਂ ਨੂੰ ਮਾਪਿਆਂ ਦੀ ਸਲਾਹ ਅਨਕੂਲ ਅਤੇ ਯੋਗ ਨ ਜਾਪੇ ਤਾਂ ਇਸ ਸਮੁੰਦਰ ਵਿਚ ਆਪਣੀ ਜ਼ੁਮੇਵਾਰੀ ਤੇ ਛਾਲ ਮਾਰ ਦੇਣ।

ਵਿਆਹ ਦੀ ਰਸਮ ਜਿਥੋਂ ਤਕ ਹੋ ਸਕੇ ਸਾਦਾ ਤੋਂ ਸਾਦਾ ਹੋਣੀ ਚਾਹੀਦੀ ਹੈ। ਇਸ ਵਿਚ ਸ਼ੱਕ ਨਹੀਂ ਕਿ ਇਹ ਖੁਸ਼ੀ ਦਾ ਮੌਕਾ ਹੁੰਦਾ ਹੈ ਅਤੇ ਖੁਸ਼ੀ ਮਨਾਉਣੀ ਚਾਹੀਦੀ ਹੈ, ਪ੍ਰੰਤੂ ਇਸ ਖੁਸ਼ੀ ਦੀ ਕੋਈ ਹੱਦ ਹੋਣੀ ਚਾਹੀਦੀ ਹੈ ਤਾਂ ਕਿ ਖੁਸ਼ੀ ਭੀ ਮਨਾਈ ਜਾਵੇ ਪਰ ਇਸ ਤੇ ਖਰਚ ਇਤਨਾ ਨ ਹੋਵੇ ਜੋ ਭਵਿੱਖਤ ਕਰਜ਼ੇ ਦੀ ਨੀਂਹ ਬੰਨ੍ਹ ਦੇਵੇ।

ਹੁਣ ਅਸੀਂ ਇਸ ਸਵਾਲ ਵਲ ਆਉਂਦੇ ਹਾਂ ਕਿ ਕੀ ਇਹ ਜ਼ਰੂਰੀ ਹੈ ਕਿ ਹਰ ਇਕ ਲੜਕਾ ਜਾਂ ਹਰ