ਪੰਨਾ:ਪੂਰਬ ਅਤੇ ਪੱਛਮ.pdf/154

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੪੯

ਹੀ ਦੂਰੋਂ ਖੜੇ ਲੜਕੇ ਨੂੰ ਜਾਂ ਲੜਕੇ ਨੇ ਇਧਰ ਉਧਰ ਜਾਂਦਿਆਂ ਲੜਕੀ ਨੂੰ ਨਜ਼ਰੋਂ ਕਢ ਲਿਆ? ਇਸ ਵਿਚ ਕੀ ਸੌਰ ਗਿਆ? ਉਨ੍ਹਾਂ ਕੀ ਇਕ ਦੂਸਰੇ ਦੀ ਬਾਬਤ ਮਾਲੂਮ ਕਰ ਲਿਆ? ਕੁਝ ਭੀ ਨਹੀਂ। ਤਾਂ ਤੇ ਲੋੜ ਹੈ ਕਿ ਵਿਆਹ ਕਰਵਾਉਣ ਤੋਂ ਪਹਿਲਾਂ ਲੜਕੇ ਤੇ ਲੜਕੀ ਦੀ ਆਪਸ ਵਿਚ ਪੂਰੀ ਪੂਰੀ ਵਾਕਫੀਅਤ ਹੋਣੀ ਚਾਹੀਦੀ ਹੈ ਅਤੇ ਇਸ ਵਾਕਫੀਅਤ ਲਈ ਮਾਪਿਆਂ ਨੂੰ ਯੋਗ ਪ੍ਰਬੰਧ ਕਰਨਾ ਚਾਹੀਦਾ ਹੈ। ਪੜ੍ਹੇ ਲਿਖੇ ਗ੍ਰੈਜੂਏਟ ਕਿਸੇ ਦੀ ਮਾਮੂਲੀ ਝੇਪ ਵਿਚ ਨਹੀਂ ਆ ਸਕਦੇ ਅਤੇ ਨਾ ਹੀ ਲੜਕਾ ਜਾਂ ਲੜਕੀ ਕੋਈ ਖੰਡ ਦੀ ਰਿਉੜੀ ਹੈ ਜੋ ਦੂਸਰਾ ਚੁਕ ਕੇ ਉਸ ਨੂੰ ਮੂੰਹ ਵਿਚ ਪਾ ਲਵੇਗਾ। ਸਗਵਾਂ ਬਿਲਕੁਲ ਇਸ ਦੇ ਉਲਟ ਇਸ ਵਾਕਫੀਅਤ ਪ੍ਰਾਪਤ ਕਰਨ ਦੇ ਸਮੇ, ਵਿਚ ਇਕ ਦੁਸਰੇ ਦੀਆਂ ਸਾਰੀਆਂ ਖੂਬੀਆਂ ਜਾਂ ਬੁਰਾਈਆਂ ਚੰਗੇ ਮੰਦੇ ਖਿਆਲਾਂ ਅਤੇ ਪ੍ਰਭਾਵਾਂ ਦਾ ਪੂਰਾ ਪੂਰਾ ਇਮਤਹਾਨ ਹੁੰਦਾ ਹੈ।

ਸੰਮਿਲਤ ਸੁਭਾਵ-ਆਦਰਸ਼ਕ ਵਿਆਹ ਲਈ ਇਹ ਜ਼ਰੂਰੀ ਹੈ ਕਿ ਵਿਆਹ ਕਰਵਾਉਣ ਵਾਲਿਆਂ ਦੇ ਸੁਭਾਵ ਇਕ ਦੂਸਰੇ ਨਾਲ ਮਿਲਦੇ ਹੋਣ। ਇਹ ਕਦਾਚਿਤ ਨਹੀਂ ਹੋਣਾ ਚਾਹੀਦਾ ਕਿ ਇਕ ਤਾਂ ਹੋਵੇ ਸ਼ਾਂਤੀ ਤੇ ਗੰਭੀਰਤਾ ਦਾ ਪੁੰਜ ਤੇ ਦੁਸਰਾ ਹੋਵੇ ਚਿੜਚੜਾ ਤੇ ਸੜੀਅਲ ਮਿਜ਼ਾਜ। ਜੋੜੀ ਬਨਾਉਣ ਵਾਲੇ ਸਾਥੀਆਂ ਦੇ ਸੁਭਾਵਾਂ ਵਿਚ ਬਹੁਤਾ ਫਰਕ ਨਹੀਂ ਹੋਣਾ ਚਾਹੀਦਾ, ਨਹੀਂ ਤਾਂ