ਪੰਨਾ:ਪੂਰਬ ਅਤੇ ਪੱਛਮ.pdf/151

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੪੬

ਪੂਰਬ ਅਤੇ ਪੱਛਮ

ਦੇ ਕਾਰਨ ਹੀ ਰਹਿ ਜਾਂਦੀ ਹੈ ਯਾ ਕਦੀ ਇਹ ਭੀ ਖਿਆਲ ਹੋ ਜਾਂਦਾ ਹੈ ਕਿ ਅਜੇਹਾ ਕਰਨ ਵਿਚ ਦੂਸਰੇ ਖਾਨਦਾਨ ਤੇ ਉਸਦੇ ਬੱਚੇ ਦੀ ਹੱਤਕ ਹੈ, ਪ੍ਰੰਤੂ ਕਈ ਵਾਰੀ ਇਹ ਭੀ ਦੇਖਿਆ ਜਾਂਦਾ ਹੈ ਕਿ ਲਾਲਚ ਦੇ ਵਸ ਪੈਕੇ ਜਾਣ ਬੁਝਕੇ ਆਪਣੇ ਸੁਨੱਖੇ ਤੇ ਦੇਹ ਅਰੋਗ ਬੱਚੇ ਨੂੰ ਇਕ ਕੋਝੇ ਤੇ ਦਾਇਮੀ-ਰੋਗੀ ਨਾਲ ਨਰੜਿਆ ਜਾਂਦਾ ਹੈ। ਸਾਡੇ ਖਿਆਲ ਵਿਚ ਇਹ ਇਕ ਮਹਾਂ ਬੱਜਰ ਪਾਪ ਹੈ। ਜੋ ਕਿ ਕੋਈ ਆਦਮੀ ਇਸ ਦੁਨੀਆਂ ਤੇ ਕਮਾ ਸਕਦਾ ਹੈ। ਧਨ, ਮਾਲ ਜਾਂ ਜਾਇਦਾਦ ਦਾ-ਅਸੀਂ ਕਹਾਂਗੇ ਕਿ ਕਾਰੂੰ ਦੇ ਚਾਲੀ ਗੰਜਾਂ ਦਾ ਭੀ-ਇਕ ਤੁਛ ਲਾਲਚ ਜੀਵਨਕਣੀ ਦੇ ਇਕ ਰੰਚਕ ਮਾਤ੍ਰ ਹਿੱਸੇ ਦੇ ਤੁਲ ਨਹੀਂ ਹੋ ਸਕਦਾ। ਕੀ ਕੰਮ ਹਨ ਉਹ ਮਹਿਲ ਤੇ ਮਾੜੀਆਂ ਜਿਨ੍ਹਾਂ ਦੇ ਮਾਲਕ ਦੇ ਮੂਹੋਂ ਹਰ ਵੇਲੇ ਹਾਏ! ਹਾਏ! ਦੀ ਆਵਾਜ਼ ਆਉਂਦੀ ਹੈ? ਸਾੜ ਸੁਟੀਏ ਉਨ੍ਹਾਂ ਚੰਬੇ, ਕਲੀਆਂ ਤੇ ਗੁਲਾਬ ਅਤੇ ਨਾਨਾ ਪ੍ਰਕਾਰ ਦੇ ਫਲ ਤੇ ਮੇਵੇ ਵਾਲੇ ਬਾਗਾਂ ਨੂੰ, ਜਿਨ੍ਹਾਂ ਦਾ ਮਾਲਕ ਉਨ੍ਹਾਂ ਨੂੰ ਦੇਖ ਕੇ ਆਪਣਾ ਦਿਲ ਖੁਸ਼ ਕਰਨ ਦੀ ਸਮ੍ਰਥਾ ਨਹੀਂ ਰਖਦਾ! ਚੋਰ ਪੈਣ ਉਨ੍ਹਾਂ ਘੋੜੇ ਹਾਥੀਆਂ ਤੇ ਕਾਰਾਂ ਨੂੰ ਜਿਨ੍ਹਾਂ ਦਾ ਮਾਲਕ ਦੜ ਦੜਾਉਂਦਾ ਆ ਕੇ ਉਨ੍ਹਾਂ ਤੇ ਸਵਾਰ ਨਹੀਂ ਹੋ ਸਕਦਾ!

ਆਦਰਸ਼ਕ ਵਿਆਹ ਲਈ ਇਹ ਜ਼ਰੂਰੀ ਹੈ ਕਿ ਬਣਨ ਵਾਲੀ ਜੋੜੀ ਦੇ ਸਾਥੀਆਂ ਨੂੰ ਚੰਗੀ ਤਰਾਂ ਪੜਚੋਲਿਆ ਜਾਵੇ। ਹਾਂ! ਉਨ੍ਹਾਂ ਦੀ ਦੇਹ ਅਰੋਗਤਾ ਸੰਬੰਧੀ ਖੂਬ ਠੋਕ ਵਜਾ ਕੇ ਡਾਕਟਰੀ ਕਰਵਾਈ ਜਾਵੇ ਭਾਵੇਂ ਸਿਵਲ ਸਰਜਨ