ਪੰਨਾ:ਪੂਰਬ ਅਤੇ ਪੱਛਮ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਪੂਰਬ ਅਤੇ ਪੱਛਮ


ਨੀਵੀਂ ਹੈ । ਪ੍ਰੰਤੂ ਇਸ ਪ੍ਰਥਾਇ ਮੈਂ ਆਪਣਾ ਇਕ ਜ਼ਾਤੀ ਤਜ਼ਰਬਾ ਬਿਆਨ ਕਰਨ ਲਈ ਮਜ਼ਬੂਰ ਹਾਂ ਜਿਸ ਤੋਂ ਚੰਗੀ ਤਰ੍ਹਾਂ ਪਤਾ ਲਗ ਜਾਵੇਗਾ ਕਿ ਸਭਯਤਾ ਦੇ ਮਿਆਰ ਦਾ ਅਨੁਮਨ ਕਿਸ ਤਰਾਂ ਲਗ ਸਕਦਾ ਹੈ। ਮੇਰਾ ਜ਼ਾਤੀ ਤਜ਼ਰਬਾ ਇਕ ਪ੍ਰਕਾਰ ਹੈ:-

    ੧੯੨੩ ਵਿਚ ਅਮਰੀਕਾ ਨੂੰ ਜਾ ਰਹੇ ਸਾਂ । ਹਾਂਗ ਕਾਂਗ ਤੋਂ ਅਸੀਂ ਚਾਰ ਸਿੱਖ ਵਿਦਿਆਰਥੀ ਇਕ ਜਹਾਜ਼ ਵਿਚ ਇਕਠੇ ਹੀ ਚੜ੍ਹ ਗਏ ਸਾਂ । ਜਦ ਜਹਾਜ਼ ਯੋਕੋਹਾਮਾਂ ਲਗਾ ਤਾਂ ਦੇਖਿਆ ਕਿ ਯੋਕੋਹਾਮੇਂ ਦਾ ਸ਼ਹਿਰ ਭੁਚਾਲ ਤੇ ਤਫਾਨ ਨੇ ਕੋਇਟੇ ਵਾਂਗ ਬਰਬਾਦ ਕੀਤਾ ਹੋਇਆ ਸੀ । ਉਥੇ ਕੋਈ ਖਾਸ ਰੌਣਕ ਨਹੀਂ ਸੀ । ਕੇਵਲ ਜਾਪਾਨੀ ਕਿਰਤੀ ਹੀ ਬਹੁਤੀ ਗਿਣਤੀ ਵਿਚ ਦਿਸਦੇ ਸਨ ਜੋ ਕਿ ਬਰਬਾਦ ਹੋਏ ਘਰਾਂ ਦਾ ਮਲਬਾ ਸੋਧ ਰਹੇ ਸਨ । ਭਾਂਵੇ ਇਨ੍ਹਾਂ ਕਿਰਤੀਆਂ ਨੂੰ ਉਸ ਭੂਚਾਲ ਤੋਂ ਕੋਈ ਖਾਸ ਜ਼ਾਤੀ ਨੁਕਸਾਨ ਨਹੀਂ ਪੁਜਾ ਸੀ, ਕਿਉਂਕਿ ਇਹ ਯੋਕੋਹਾਮਾਂ ਦੇ ਆਸ ਪਾਸ ਦੀਆਂ ਬਸਤੀਆਂ ਦੇ ਵਸਨੀਕ ਸਨ ਅਤੇ ਭੁਚਾਲ ਦਾ ਬਹੁਤਾ ਅਸਰ ਯੋਕੋਹਾਮਾਂ ਤੇ ਹੀ ਪਿਆ ਸੀ, ਪ੍ਰੰਤੂ ਇਨਾਂ ਦੇ ਚਿਹਰੇ ਇਸ ਤਰ੍ਹਾਂ ਮੁਤਝਾਏ ਹੋਏ ਸਨ ਮਾਨੋਂ ਇਨ੍ਹਾਂ ਦੇ ਦਿਲਾਂ ਤੇ ਬਹੁਤੀ ਭਾਰੀ ਸੱਟ ਵੱਜੀ ਹੈ। ਯੋਕੋਹਾਮਾਂ ਤੇ ਵਾਪਰੀ ਕੁਦਰਤੀ ਆਫਤ ਤੇ ਇਹ ਦਰਦ ਦੇ ਹੰਝੂ ਇਸ ਤਰ੍ਹਾਂ ਵਹਾ ਰਹੇ ਸਨ ਕਿ ਇਨ੍ਹਾਂ ਦੇ ਦਰਦਭਿੰਨੇ ਦਿਲਾਂ ਦੀ ਹਵਾੜ ਨੇ ਇਨਾਂ ਦੇ ਚਿਹਰਿਆਂ ਦੀ ਖੁਸ਼ੀ ਨੂੰ ਕਾਫੂਰ ਬਣਾਕੇ ਉਡਾ ਦਿੱਤਾ ਸੀ ਅਤੇ ਇਨ੍ਹਾਂ ਦੇ