ਪੰਨਾ:ਪੂਰਬ ਅਤੇ ਪੱਛਮ.pdf/146

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੪੧

ਅੰਤਮ ਫਤੇਹ ਗਜਾ ਜਾਂਦੇ ਹਨ ਅਤੇ ਬਾਕੀ ਜੋ ਥੋੜੇ ਬਹੁਤੇ ਬਚਦੇ ਹਨ ਅਤਿ ਰੋਗਾਂ ਭਰੀ ਜ਼ਿੰਦਗੀ ਬਸਰ ਕਰਦੇ ਹੋਏ ਇਸ ਦੁਨੀਆਂ ਤੇ ਹੀ ਨਰਕ ਭੋਗ ਜਾਂਦੇ ਹਨ। ਬਾਲ-ਵਿਵਾਹ ਦੁਆਰਾ ਜੋੜੀਆਂ ਹੋਈਆਂ ਜੋੜੀਆਂ ਨੂੰ ਭੀ ਸ਼ਾਂਤੀ ਦੀ ਜ਼ਿੰਦਗੀ ਨਸੀਬ ਨਹੀਂ ਹੁੰਦੀ। ਉਨ੍ਹਾਂ ਦੀ ਸਿਹਤ ਛੇਤੀ ਹੀ ਜਵਾਬ ਦੇ ਜਾਂਦੀ ਹੈ; ਇਨ੍ਹਾਂ ਬਦਨਸੀਬਾਂ ਨੂੰ ਜਵਾਨੀ ਸੁਪਨੇ ਵਿਚ ਭੀ ਦ੍ਰਿਸ਼ਟੀ ਨਹੀਂ ਪੈਂਦੀ, ਜਵਾਨੀ ਦੀ ਉਮਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਹ ਬੁਢੇ ਹੋ ਜਾਂਦੇ ਹਨ ਅਤੇ ਜਦ ਇਨ੍ਹਾਂ ਜਵਾਨ ਹੋਣਾ ਸੀ ਉਸ ਸਮੇਂ ਤਕ ਇਹ ਪ੍ਰਲੋਕ ਗਮਨ ਕਰ ਜਾਂਦੇ ਹਨ। ਇਹੀ ਕਾਰਨ ਹੈ ਕਿ ਸਾਡੇ ਦੇਸ ਵਿਚ ਆਦਮੀ ਦੀ ਔਸਤ ਉਮਰ ਕੇਵਲ ਤੇਈ ਸਾਲ ਦੀ ਹੈ, ਜਦ ਕਿ ਪੱਛਮੀ ਦੇਸਾਂ ਵਿਚ ਇਹ ਉਮਰ ਪੰਜਾਹ ਪਚਵੰਜਾ ਸਾਲ ਤਕ ਜਾਂਦੀ ਹੈ।

ਸ਼ੁਕਰ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਇਹ ਰਿਵਾਜ ਘਟ ਰਿਹਾ ਹੈ, ਪ੍ਰੰਤੂ ਇਸ ਦੀ ਰਫਤਾਰ ਹਾਲਾਂ ਬਹੁਤ ਮੱਧਮ ਹੈ। ਲੋੜ ਹੈ ਕਿ ਹਰ ਇਕ ਆਦਮੀ ਇਹ ਮਹਿਸੂਸ ਕਰੇ ਕਿ ਬੱਚਿਆਂ ਦੀ ਬਚਪਨ ਵਿਚ ਸ਼ਾਦੀ ਕਰਨਾਂ ਇਕ ਨ ਬਖਸ਼ੇ ਜਾਣ ਵਾਲਾ ਬੱਜਰ ਗੁਨਾਹ ਹੈ। ਇਸ ਲਈ ਇਸ ਤੋਂ ਤੋਬਾ ਕਰਨੀ ਹੀ ਚੰਗੀ ਹੈ।

ਵਿਆਹ ਕਿਸ ਉਮਰ ਵਿਚ ਹੋਣਾ ਚਾਹੀਦਾ ਹੈ? ਪੱਛਮੀ ਮੁਲਕਾਂ ਵਿਚ ਵਿਆਹ ਸਮੇਂ ਆਦਮੀ ਦੀ ਉਮਰ ੨੫ ਅਤੇ ੩੦ ਸਾਲ ਦੇ ਦਰਮਿਆਨ ਹੁੰਦੀ ਹੈ ਅਤੇ ਇਸਤ੍ਰੀ