ਪੰਨਾ:ਪੂਰਬ ਅਤੇ ਪੱਛਮ.pdf/143

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੮

ਪੂਰਬ ਅਤੇ ਪੱਛਮ

ਕਾਰਨ ਹੈ ਕਿ ਪੱਛਮ ਵਿਚ ਤਲਾਕਾਂ ਦੀ ਇਤਨੀ ਭਰਮਾਰ ਹੈ ਕਿ ਅਮ੍ਰੀਕਾ ਵਿਚ ਹਰ ਦਸ ਵਿਆਹਾਂ ਵਿਚੋਂ ਸਤਾਂ ਦਾ ਹਸ਼ਰ ਤਲਾਕ ਹੁੰਦਾ ਹੈ ਅਤੇ ਕੇਵਲ ਤਿੰਨ ਵਿਆਹ ਹੀ ਤੋੜ ਨਿਭਦੇ ਹਨ।

ਪੂਰਬ ਵਿਚ ਵਿਆਹ ਕਰਵਾਉਣ ਵਾਲੇ ਜੋੜਿਆਂ ਦੀ ਪ੍ਰਸਪਰ ਵਾਕਫੀਅਤ ਬਹੁਤ ਘਟ ਹੁੰਦੀ ਹੈ। ਉਨ੍ਹਾਂ ਦੀ ਪ੍ਰਸਪਰ ਤਬੀਅਤਾਂ ਦਾ ਮਿਲਾਪ ਕੇਵਲ ਚਾਨਸ ਤੇ ਹੀ ਨਿਰਭਰ ਹੈ। ਇਸ ਲਈ ਸਾਨੂੰ ਇਹ ਕਹਿਣ ਵਿਚ ਕਿਸੇ ਕਿਸਮ ਦੀ ਝਿਜਕ ਨਹੀਂ ਕਿ ਭਾਵੇਂ ਅਮ੍ਰੀਕਾ ਵਿਚ ਕੇਵਲ ੩੦ ਫੀ ਸਦੀ ਸ਼ਾਦੀਆਂ ਹੀ ਕਾਮਯਾਬ ਹੁੰਦੀਆਂ ਹਨ, ਸਾਡੇ ਦੇਸ ਵਿਚ ਜੇਕਰ ਪੜਚੋਲ ਕਰਕੇ ਦੇਖਿਆ ਜਾਵੇ ਤਾਂ ਮਲੂਮ ਹੋਵੇਗਾ ਕਿ ਅਸਲੀ ਅਰਥਾਂ ਵਿਚ ਇਤਨੀਆਂ ਸ਼ਾਦੀਆਂ ਭੀ ਕਾਮਯਾਬ ਨਹੀਂ ਹੁੰਦੀਆਂ। ਸਮਾਜਕ ਰਿਵਾਜਾਂ ਅਨੁਸਾਰ ਤਲਾਕ ਨੂੰ ਬੁਰਾ ਸਮਝਿਆ ਜਾਂਦਾ ਹੈ। ਇਸ ਲਈ ਗ੍ਰਿਹਸਤ ਦੀ ਗੱਡੀ ਅਜੇਹੇ ਨਰੜੀ ਜੋੜਿਆਂ ਨੂੰ ਸਾਰੀ ਉਮਰ ਖਿਚਣੀ ਪੈਂਦੀ ਹੈ, ਭਾਵੇਂ ਇਕ ਦਾ ਮੂੰਹ ਪੂਰਬ ਨੂੰ ਹੋਵੇ ਤੇ ਦੂਸਰੇ ਦਾ ਪੱਛਮ ਨੂੰ। ਇਹੀ ਕਾਰਨ ਹੈ ਕਿ ਸਾਡੇ ਮੁਲਕ ਦੀ ਘਰੋਗੀ ਜ਼ਿੰਦਗੀ ਕੋਈ ਖਾਸ ਸੁਆਦਲੀ ਨਹੀਂ।

ਇਨ੍ਹਾਂ ਊਣਤਾਈਆਂ ਵਲ ਦੇਖ ਕੇ ਸੁਭਾਵਕ ਹੀ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਆਦਰਸ਼ਕ ਵਿਆਹ ਕਿਵੇਂ ਹੋ ਸਕਦਾ ਹੈ? ਆਦਰਸ਼ਕ ਵਿਆਹ ਤਦ ਹੋ ਸਕਦਾ ਹੈ