ਪੰਨਾ:ਪੂਰਬ ਅਤੇ ਪੱਛਮ.pdf/142

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੩੭

ਬਾਹਰ ਲਿਆਂਦਾ ਜਾਂਦਾ ਹੈ, ਬਾਕੀ ਊਣਤਾਈਆਂ ਨੂੰ ਦਿਲ ਦੀ ਅੰਦਰਲੀ ਤਹਿ ਵਿਚ ਹੀ ਦਬਾ ਕੇ ਰਖਿਆ ਜਾਂਦਾ ਹੈ। ਚੂੰਕਿ ਨਿਤਾ ਪ੍ਰਤੀ ਦਾ ਮੇਲ ਮਿਲਾਪ ਬਤ ਥੋੜੇ ਸਮੇਂ ਲਈ ਹੁੰਦਾ ਹੈ ਇਸ ਲਈ ਉਹ ਸਾਰਾ ਸਮਾਂ ਮੂੰਹ ਚੋਪੜੀਆਂ ਤੇ ਇਕ ਦੂਸਰੇ ਦੀਆਂ ਸਿਫਤਾਂ ਕਰਦਿਆਂ ਹੀ ਗੁਜ਼ਰ ਜਾਂਦਾ ਹੈ। ਨਾਲ ਹੀ ਹਰ ਇਕ ਨੂੰ ਇਹ ਖਿਆਲ ਹੁੰਦਾ ਹੈ ਕਿ ਮਤਾਂ ਕੋਈ ਅਜੇਹੀ ਹਰਕਤ ਹੋ ਜਾਵੇ ਜਿਸ ਨੂੰ ਮੇਰਾ ਸਾਥੀ ਬੁਰਾ ਖਿਆਲ ਕਰੇ, ਇਸ ਲਈ ਹਰ ਗਲ ਬੜੀ ਸਿਆਣਪ ਤੇ ਹਰ ਹਰਕਤ ਬੜੀ ਸੁਘੜਤਾ ਨਾਲ ਕੀਤੀ ਜਾਂਦੀ ਹੈ। ਪ੍ਰੰਤੂ ਜਦ ਵਿਆਹ ਹੋਣ ਤੋਂ ਮਗਰੋਂ ਇਸ ਜੋੜੀ ਨੂੰ ਸਦਾ ਹੀ ਇਕੱਠੇ ਰਹਿਣਾ ਪੈਂਦਾ ਹੈ ਤੇ ਟੱਬਰਦਾਰੀ ਦੀਆਂ ਜ਼ੁਮੇਵਾਰੀਆਂ ਚਾਉਣੀਆਂ ਪੈਂਦੀਆਂ ਹਨ ਤਾਂ ਉਹ ਦਬੇ ਹੋਏ ਪ੍ਰਭਾਵ ਜਿਨ੍ਹਾਂ ਨੂੰ ਕੋਰਟਸ਼ਿਪ ਦੇ ਦਿਨਾਂ ਵਿਚ ਬਾਹਰਲੀ ਹਵਾ ਲੁਆਉਣੋਂ ਸੰਕੋਚ ਕੀਤਾ ਗਿਆ ਸੀ ਹੁਣ ਕੀੜੀਆਂ ਦੇ ਭੌਣ ਵਾਂਗ ਵਹੀਰਾਂ ਪਾ ਕੇ ਬਾਹਰ ਨਿਕਲਦੇ ਹਨ। ਉਹ ਓਪਰੀਆਂ ਓਪਰੀਆਂ ਖੁਸ਼ਾਮਦਾਂ, ਉਹ ਚੇਹਰਿਆਂ ਦੀ ਮੁਸਕ੍ਰਾਹਟ, ਉਹ ਮਿਠੀਆਂ ਮਿਠੀਆਂ ਗਲਾਂ ਜੋ ਕੋਰਟਸ਼ਿਪ ਦੇ ਦਿਨਾਂ ਵਿਚ ਸਦੀਵੀ ਜਾਪਦੀਆਂ ਸਨ, ਹੁਣ ਜ਼ਿੰਦਗੀ ਦੀਆਂ ਬੱਜਰ ਘਾਟੀਆਂ ਅਗੇ ਕਾਫੂਰ ਬਣਕੇ ਉਡ ਜਾਂਦੀਆਂ ਹਨ ਅਤੇ ਅਖੀਰੀ ਨਤੀਜਾ ਇਹ ਹੁੰਦਾ ਹੈ ਕਿ ਪ੍ਰਸਪਰ ਘਬਰਾਹਟ ਤੇ ਖਿਚੋ ਤਾਣ ਦਿਨੋ ਦਿਨ ਵਧਦੀ ਜਾਂਦੀ ਹੈ ਅਤੇ ਆਖਰਕਾਰ ਫੈਸਲਾ ਤਲਾਕ ਤੇ ਹੁੰਦਾ ਹੈ। ਇਹੀ