ਪੰਨਾ:ਪੂਰਬ ਅਤੇ ਪੱਛਮ.pdf/141

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੬

ਪੂਰਬ ਅਤੇ ਪੱਛਮ

ਇਸ ਲਈ ਨਹੀਂ ਉਠਾਇਆ ਗਿਆ ਕਿ ਆਮ ਜਨਤਾ ਨੂੰ ਪੁਰਾਣੇ ਰਿਵਾਜਾਂ ਦੀ ਊਣਤਾਈ ਸੰਬੰਧੀ ਗਿਯਾਤ ਹੋ ਗਈ ਹੈ ਕਿਉਂਕਿ ਇਹ ਸਭ ਕੁਝ ਮਜ਼ਬੂਰੀ ਦੇ ਕਾਰਨ ਹੋ ਰਿਹਾ ਹੈ, ਪ੍ਰੰਤੂ ਫੇਰ ਭੀ ਕਦਮ ਚੰਗੇ ਪਾਸੇ ਵਲ ਚੁਕਿਆ ਜਾ ਰਿਹਾ ਹੈ ਅਤੇ ਪ੍ਰਸੰਸਾ ਦਾ ਅਧਿਕਾਰੀ ਹੈ।

੩-ਆਦਰਸ਼ਕ ਵਿਆਹ

ਹੁਣ ਜਦ ਅਸੀਂ ਪੱਛਮ ਅਤੇ ਪੂਰਬ ਵਿਚ ਵਿਆਹਾਂ ਦੇ ਵਰਤਮਾਨ ਪ੍ਰਚਲਤ ਤ੍ਰੀਕੇ ਦੇਖ ਚੁਕੇ ਹਾਂ, ਸਾਨੂੰ ਇਸ ਗਲ ਤੇ ਵਿਚਾਰ ਕਰਨ ਦੀ ਲੋੜ ਹੈ ਕਿ ਆਦਰਸ਼ਕ ਵਿਆਹ ਕੀ ਹੈ? ਸਾਧਾਰਣ ਨਜ਼ਰ ਮਾਰਨ ਤੋਂ ਪਤਾ ਲਗਦਾ ਹੈ ਕਿ ਵਰਤਮਾਨ ਪ੍ਰਚਲਤ ਤ੍ਰੀਕਿਆਂ ਵਿਚ ਕੁਝ ਊਣਤਾਈਆਂ ਜ਼ਰੂਰ ਹਨ। ਪੱਛਮੀ ਮੁਲਕਾਂ ਵਿਚ ਸਮਾਜਕ ਸਾਮਵਾਦ (Social Damotric,) ਊਚ ਨੀਚ ਦਾ ਭੇਦ ਮਿਟਾ ਰਿਹਾ ਹੈ ਜਿਸ ਕਰ ਕੇ ਉਚੇ ਤੇ ਨੀਵੇਂ ਘਰਾਣਿਆਂ ਦੇ ਮੁੰਡੇ ਕੁੜੀਆਂ ਦੇ ਪ੍ਰਸਪਰ ਵਿਆਹਾਂ ਵਿਚ ਕੋਈ ਰੋਕ ਨਹੀਂ। ਤਾਂ ਤੇ ਜਦ ਅਜੇਹੇ ਜੋੜੇ ਵਿਚ ਸੰਬੰਧ ਪੈਣ ਵਾਲਾ ਹੁੰਦਾ ਹੈ ਤਾਂ ਕੋਰਟਸ਼ਿਪ (ਪ੍ਰਸਪਰ ਮੇਲ ਮਿਲਾਪ) ਦੇ ਦਿਨਾਂ ਵਿਚ ਇਕ ਦੂਸਰੇ ਦੇ ਅਸਲੀ ਭੇਦ ਨਹੀਂ ਖੁਲ੍ਹਦੇ। ਇਹ ਗਲ ਅਜੇਹੇ ਸੰਬੰਧਾਂ ਵਿਚ ਖਾਸ ਕਰ ਕੇ ਹੁੰਦੀ ਹੈ, ਵੈਸੇ ਆਮ ਤੌਰ ਤੇ ਬਹੁਤੇ ਜੋੜਿਆਂ ਦਾ ਇਹੀ ਹਾਲ ਹੈ। ਵਿਆਹ ਕਰਨ ਤੋਂ ਪਹਿਲਾਂ ਹਰ ਇਕ ਆਪਣੇ ਆਪ ਨੂੰ ਚੰਗੇ ਤੋਂ ਚੰਗਾ ਜ਼ਾਹਰ ਕਰਦਾ ਹੈ। ਕੇਵਲ ਚੰਗੇ ਪ੍ਰਭਾਵਾਂ ਨੂੰ ਹੀ