ਪੰਨਾ:ਪੂਰਬ ਅਤੇ ਪੱਛਮ.pdf/140

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੩੫

ਕੀਤਾ ਹੈ ਤੇ ਲੜਕੀ ਦਾਜ ਵਿਚ ਕਬੂਲ ਕੀਤੀ ਗਈ ਹੈ। ਇਸ ਤਬਕੇ ਵਿਚ ਆਮ ਰਿਵਾਜ ਇਹ ਹੋ ਚੁਕਾ ਹੈ ਕਿ ਜੇਕਰ ਲੜਕਾ ਦਰਮਿਆਨੇ ਘਰ ਦਾ ਹੈ ਤੇ ਪੜ੍ਹਾਈ ਕਰਕੇ ਕਿਸੇ ਨੌਕਰੀ ਤੇ ਹੋ ਗਿਆ ਹੈ ਤਾਂ ਉਹ ਆਪਣੀ ਪੜ੍ਹਾਈ ਦਾ ਖਰਚ ਲੜਕੀ ਵਾਲਿਆਂ ਤੋਂ ਲੈਣਾ ਆਪਣਾਂ ਹੱਕ ਸਮਝਦਾ ਹੈ। ਜੇਕਰ ਕੇਵਲ ਪੜ੍ਹਾਈ ਹੀ ਕੀਤੀ ਹੋਈ ਹੈ ਤੇ ਨੌਕਰੀ ਅਜੇ ਕੋਈ ਨਹੀਂ ਮਿਲੀ ਤਾਂ ਵਲਾਇਤ ਜਾਣ ਦਾ ਖਰਚ ਮੰਗ ਲਵੇਗਾ ਜਾਂ ਦੇਸੀ ਪੜ੍ਹਾਈ ਦਾ ਖਰਚ ਤੇ ਨੌਕਰੀ ਦੀ ਤਲਾਸ਼ ਸਹੁਰਿਆਂ ਦੇ ਜ਼ੁਮੇ ਪਾਵੇਗਾ।

ਮੁਕਦੀ ਗੱਲ ਇਹ ਹੈ ਕਿ ਸਾਡੇ ਦੇਸ ਵਿਚ ਵਿਆਹ ਇਕ ਸੌਦਾ ਸਮਝਿਆ ਜਾਂਦਾ ਹੈ। ਇਸ ਦੀ ਅਸਲੀਅਤ ਨੂੰ ਪਛਾਣਿਆ ਨਹੀਂ ਜਾਂਦਾ। ਜੋ ਵਿਆਹ ਬਜ਼ਾਰੀ ਸੌਦੇ ਦੇ ਅਸੂਲਾਂ ਤੇ ਹੋਇਆ ਹੈ ਅਤੇ ਜਿਸ ਵਿਚ ਅਸਲੀਅਤ ਦੀ ਕੋਈ ਅੰਸ ਨਹੀਂ ਉਸ ਦੀ ਸਫਲਤਾ ਕੀ ਹੋਣੀ ਹੋਈ। ਬਸ, ਇਸਤ੍ਰੀ ਮਰਦ ਵਿਚ ਨਿੱਤ ਨਵੇਂ ਰੋਜ਼ ਲੜਾਈ ਝਗੜੇ ਰਹਿੰਦੇ ਹਨ, ਤਾਨ੍ਹੇ ਮੇਹਣਿਆਂ ਤਕ ਨੌਬਤ ਪੁਜਦੀ ਹੈ ਅਤੇ ਵਿਆਹਤ ਜ਼ਿੰਦਗੀ ਵਿਚ ਸੁਖ ਕਦੀ ਸੁਪਨੇ ਵਿਚ ਭੀ ਦੇਖਣ ਨੂੰ ਨਸੀਬ ਨਹੀਂ ਹੁੰਦਾ।

ਵਿਆਹ ਦੀ ਰੀਤ, ਗਹਿਣਿਆਂ ਆਦਿ ਤੇ ਫਜ਼ੂਲ ਖਰਚੀ, ਇਸ ਸਮੇਂ ਦਾ ਢੋਲ ਢਮੱਕਾ, ਸਾਡੇ ਸਮਾਜਕ ਰਿਵਾਜਾਂ ਦੇ ਖਾਸ ਅੰਗ ਹਨ। ਅਜ ਕਲ ਪੇਂਡੂ ਲੋਕਾਂ ਵਿਚ ਬਹੁਤੀ ਗ੍ਰੀਬੀ ਵਾਪਰਨ ਦੇ ਕਾਰਨ ਅਜੇਹੀਆਂ ਫਜ਼ੂਲ ਖਰਚੀਆਂ ਆਮ ਤੌਰ ਤੇ ਘਟ ਰਹੀਆਂ ਹਨ। ਭਾਵੇਂ ਇਹ ਕਦਮ