ਪੰਨਾ:ਪੂਰਬ ਅਤੇ ਪੱਛਮ.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੩੪

ਪੂਰਬ ਅਤੇ ਪੱਛਮ

ਦੇ ਮਾਪੇ ਆਮ ਤੌਰ ਤੇ ਇਹ ਖਿਆਲ ਰਖਦੇ ਹਨ ਕਿ ਲੜਕਾ ਜਾਂ ਲੜਕੀ ਚੰਗੇ ਖਾਨਦਾਨ ਵਿਚੋਂ ਹੋਵੇ, ਜਸਮਾਨੀ ਤੌਰ ਤੇ ਉਸ ਵਿਚ ਕੋਈ ਨੁਕਸ ਨ ਹੋਵੇ, ਉਮਰ ਵਿਚ ਹਾਣ ਪ੍ਰਵਾਣ ਹੋਵੇ ਅਤੇ ਬੁਧੀ ਘਟ ਤੋਂ ਘਟ ਦਰਮਿਆਨੇ ਦਰਜੇ ਦੀ ਜ਼ਰੂਰ ਹੋਵੇ। ਆਮ ਮਾਪੇ ਅਜੇਹੀਆਂ ਗੱਲਾਂ ਦਾ ਖਿਆਲ ਜ਼ਰੂਰ ਰਖਦੇ ਹਨ। ਵੈਸੇ ਕਈ ਲਾਲਚੀ ਮਾਪੇ ਅਜੇਹੇ ਵੀ ਹਨ ਜਿਨ੍ਹਾਂ ਨੂੰ ਕੇਵਲ ਆਪਣਾ ਮਤਲਬ ਸਿੱਧ ਕਰਨ ਤੋਂ ਬਿਨਾਂ ਹੋਰ ਕੋਈ ਖਿਆਲ ਨਹੀਂ। ਗ੍ਰੀਬ ਲੋਕ ਆਪਣੀ ਗ੍ਰੀਬੀ ਤੋਂ ਤੰਗ ਆਏ ਲੜਕੀਆਂ ਨੂੰ ਵੇਚਣ ਤੇ ਮਜਬੂਰ ਹੁੰਦੇ ਹਨ ਤਾਂ ਤੇ ਜਿਥੋਂ ਪੈਸਾ ਬਹੁਤਾ ਮਿਲ ਗਿਆ ਪਸ਼ੂਆਂ ਵਾਂਗ ਲੜਕੀ ਉਥੇ ਵੇਚ ਸੁਟੀ ਅਤੇ ਅਮੀਰ ਆਦਮੀ ਆਪਣੀ ਮਾਇਆ ਦੇ ਮੱਧ ਵਿੱਚ ਮੱਤੇ ਲੜਕਿਆਂ ਨੂੰ ਵੇਚਦੇ ਹਨ। ਉਨ੍ਹਾਂ ਨੂੰ ਕੇਵਲ ਦਾਤ ਦੀ ਭੁਖ ਹੈ, ਇਸ ਕਰ ਕੇ ਜਿਥੋਂ ਬਹੁਤੀ ਦਾਤ (ਦਾਜ) ਮਿਲੇਗਾ ਉਥੇ ਹੀ ਲੜਕੇ ਦੀ ਸ਼ਾਦੀ ਹੋਵੇਗੀ।

ਦਾਜ ਦੀ ਬੀਮਾਰੀ ਇਥੋਂ ਤਕ ਫੈਲੀ ਹੋਈ ਹੈ ਕਿ ਅਨਪੜ੍ਹ ਤਬਕਾ ਤਾਂ ਇਕ ਪਾਸੇ ਰਿਹਾ ਪੜ੍ਹੀ ਲਿਖੀ ਜਨਤਾ ਭੀ ਇਸ ਤੋਂ ਵਾਂਝੀ ਨਹੀਂ। ਇਹ ਗੱਲ ਬੜੀ ਸ਼ਰਮ ਨਾਲ ਕਹਿਣੀ ਪੈਂਦੀ ਹੈ ਕਿ ਅਜ ਕਲ ਦੇ ਪੜ੍ਹੇ ਲਿਖੇ ਨੌਜਵਾਨ ਤੇ ਉਨ੍ਹਾਂ ਦੇ ਮਾਪੇ ਦਾਜ ਨੂੰ ਖਾਸ ਅਹਿਮੀਅਤ ਦਿੰਦੇ ਹਨ। ਕਈ ਵਾਰ ਤਾਂ ਦਾਜ ਦਾ ਸਵਾਲ ਇਤਨੀ ਪ੍ਰਬਲਤਾ ਲੈ ਜਾਂਦਾ ਹੈ ਕਿ ਵਿਆਹ ਸੰਬੰਧੀ ਇਹ ਕਹਿਣਾ ਬਿਲਕੁਲ ਉਚਿਤ ਜਾਪਦਾ ਹੈ ਕਿ ਵਿਆਹ ਦਾਜ ਨਾਲ