ਪੰਨਾ:ਪੂਰਬ ਅਤੇ ਪੱਛਮ.pdf/138

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੩੩

ਲਈ ਨਹੀਂ ਰਹਿੰਦੇ। ਇਸ ਲਈ ਨੂੰਹ ਸੱਸ ਦੀ ਲੜਾਈ, ਮੇਹਣੇ, ਤਾਨ੍ਹੇ, ਜਾਂ ਨਿਣਾਨਾਂ ਦੀਆਂ ਝਿੜਕੀਆਂ ਆਦਿ, ਪੱਛਮੀ ਦੇਵੀਆਂ ਨੂੰ ਨਹੀਂ ਸਹਿਣੀਆਂ ਪੈਂਦੀਆਂ।

੨-ਪੂਰਬ ਵਿਚ ਵਿਆਹ

ਸਾਡੇ ਮੁਲਕ ਵਿਚ ਵਿਆਹ ਦਾ ਜੋ ਤ੍ਰੀਕਾ ਪ੍ਰਚਲਤ ਹੈ ਉਸ ਸੰਬੰਧੀ ਬਹੁਤੀ ਟੀਕਾ ਟਿੱਪਣੀ ਕਰਨ ਦੀ ਲੋੜ ਨਹੀਂ ਜਾਪਦੀ ਕਿਉਂਕਿ ਹਰ ਇਕ ਆਦਮੀ ਇਸ ਰਿਵਾਜ ਸੰਬੰਧੀ ਆਮ ਵਾਕਫੀਅਤ ਰਖਦਾ ਹੈ। ਸਾਡੇ ਮੁਲਕ ਦੇ ਰਿਵਾਜ ਅਨੁਸਾਰ ਲੜਕੇ ਲੜਕੀਆਂ ਦੇ ਵਿਆਹ ਦੀ ਜ਼ੁਮੇਵਾਰੀ ਹਾਲਾਂ ਮਾਪਿਆਂ ਆਪ ਹੀ ਸੰਭਾਲ ਛਡੀ ਹੈ। ਭਾਵੇਂ ਵਰਤਮਾਨ ਵਿਦਿਯਾ ਦਾ ਪ੍ਰਭਾਵ ਹੋਣ ਦੇ ਕਾਰਨ ਲੜਕੇ ਲੜਕੀਆਂ ਆਪਣੇ ਹੱਕ ਨੂੰ ਪਛਾਨਣ ਲਗੇ ਹਨ ਅਤੇ ਪੜ੍ਹੇ ਲਿਖੇ ਤਬਕੇ ਵਿਚ ਹੁਣ ਕਾਫੀ ਹੱਦ ਤਕ ਇਹ ਰਿਵਾਜ ਚਲ ਪਿਆ ਹੈ ਕਿ ਵਿਆਹ ਸਮੇਂ ਲੜਕੇ ਲੜਕੀ ਦੀ ਸਲਾਹ ਜ਼ਰੂਰ ਲਈ ਜਾਂਦੀ ਹੈ; ਕੇਵਲ ਸਲਾਹ ਹੀ ਨਹੀਂ ਲਈ ਜਾਂਦੀ ਬਲਕਿ ਉਨ੍ਹਾਂ ਦੀ ਰਾਏ ਨੂੰ ਬਹੁਤ ਅਹਿਮੀਅਤ ਦਿਤੀ ਜਾਂਦੀ ਹੈ; ਪ੍ਰੰਤੂ ਆਮ ਜਨਤਾ ਵਿਚ ਅਜੇ ਇਹ ਰਿਵਾਜ ਪ੍ਰਚਲਤ ਨਹੀਂ ਹੋਇਆ। ਆਮ ਹਾਲਤ ਇਹੀ ਹੈ ਕਿ ਵਿਆਹ ਕਰਨ ਵੇਲੇ ਲੜਕੇ ਲੜਕੀ ਦੀ ਕੋਈ ਸਲਾਹ ਨਹੀਂ ਲਈ ਜਾਂਦੀ ਅਤੇ ਇਹ ਸਾਰੀ ਜ਼ੁਮੇਵਾਰੀ ਮਾਪਿਆਂ ਦੇ ਸਿਰ ਤੇ ਹੀ ਹੁੰਦੀ ਹੈ।

ਲੜਕੇ ਲੜਕੀ ਦੀ ਕੁੜਮਾਈ ਕਰਨ ਵੇਲੇ ਇਨ੍ਹਾਂ