ਪੰਨਾ:ਪੂਰਬ ਅਤੇ ਪੱਛਮ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਆਹ

੧੨੯

ਪਾਉਣਾ ਚਾਹੁੰਦਾ। ਇਸ ਕਰਕੇ ਉਚਿਤ ਹੈ ਕਿ ਲੜਕੀ ਕੋਈ ਹੋਰ ਯੋਗ ਵਰ ਤਲਾਸ਼ ਕਰ ਲਵੇ।

ਕਿਸੇ ਕਿਸੇ ਹਾਲਤ ਵਿਚ ਉਪ੍ਰੋਕਤ ਗਲਾਂ ਤੋਂ ਬਿਨਾਂ ਵਿਆਹ ਦਾ ਕੋਈ ਹੋਰ ਕਾਰਨ ਭੀ ਹੋ ਜਾਂਦਾ ਹੈ। ਕਈ ਐਸ਼-ਪ੍ਰਸਤ ਕੁੜੀਆਂ ਆਦਮੀ ਦੀ ਮਾਇਆ ਤੇ ਭਰਮ ਜਾਂਦੀਆਂ ਹਨ ਅਤੇ ਲਾਲਚ ਦੇ ਅਧੀਨ ਹੋਈਆਂ ਉਹ ਉਸ ਦੀ ਉਮਰ ਦੀ ਭੀ ਪ੍ਰਵਾਹ ਨਹੀਂ ਕਰਦੀਆਂ, ਇਸ ਲਈ ਜੇਕਰ ਕਿਤੇ ਕਿਤੇ ਤੁਹਾਨੂੰ ਇਹ ਦ੍ਰਿਸ਼ਟੀ ਪੈ ਜਾਵੇ ਕਿ ਵੀਹ ਬਾਈ ਸਾਲ ਦੀ ਮੁਟਿਆਰ ਸੱਤਰ ਅੱਸੀ ਸਾਲ ਦੇ ਬੁਢੇ ਨਾਲ ਵਿਆਹ ਕਰਵਾਈ ਬੈਠੀ ਹੈ ਤਾਂ ਹੈਰਾਨੀ ਦੀ ਗਲ ਨਹੀਂ ਕਿਉਂਕਿ ਅਜੇਹਾ ਵਿਆਹ ਉਸ ਬੁਢੇ ਨਾਲ ਨਹੀਂ ਬਲਕਿ ਉਸ ਦੀ ਮਾਇਆ ਨਾਲ ਹੋਇਆ ਹੈ ਅਤੇ ਉਸ ਦੀ ਮੌਤ ਪਿੱਛੋਂ ਇਹ ਗੋਰੀ ਉਸ ਕਰੋੜ-ਪਤੀ ਦੀ ਜਾਇਦਾਦ ਦੀ ਮਾਲਕ ਬਣਕੇ ਗੁਲਸ਼ਰਰੇ ਉਡਾਉਣ ਦੀ ਉਡੀਕ ਵਿਚ ਹੈ।

ਅਮੀਰ ਘਰਾਣਿਆਂ ਵਿਚ ਆਮ ਤੌਰ ਤੇ ਇਹ ਖਿਆਲ ਰਖਿਆ ਜਾਂਦਾ ਹੈ ਕਿ ਲੜਕੇ ਲੜਕੀ ਦੀ ਸ਼ਾਦੀ ਆਪਣੇ ਪਾਏ ਦੇ ਸਾਥੀ ਨਾਲ ਹੋਵੇ। ਕਿਤੇ ਕਿਤੇ ਉਚੇ ਘਰਾਣੇ ਦੇ ਲੜਕੇ ਜਾਂ ਲੜਕੀਆਂ ਦਰਮਿਆਨੇ ਦਰਜੇ ਦੀਆਂ ਲੜਕੀਆਂ ਜਾਂ ਲੜਕਿਆਂ ਨਾਲ ਸ਼ਾਦੀ ਕਰਵਾ ਲੈਂਦੇ ਹਨ। ਇਥੇ ਪ੍ਰੇਮ ਤੇ ਦੁਸਰੀਆਂ ਉਪਰ ਦਸੀਆਂ ਗਲਾਂ ਬਹੁਤੀਆਂ ਪ੍ਰਬਲ ਹੁੰਦੀਆਂ ਹਨ, ਪ੍ਰੰਤੂ ਆਮ ਤੌਰ ਤੇ ਊਚ ਨੀਚ ਦਾ ਖਿਆਲ ਪੱਛਮ ਵਿਚ ਭੀ ਕਾਫੀ