ਪੰਨਾ:ਪੂਰਬ ਅਤੇ ਪੱਛਮ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੮

ਪੂਰਬ ਅਤੇ ਪੱਛਮ

ਨਹੀਂ ਕਿ ਵਿਆਹ ਕਰਵਾਉਣ ਤੋਂ ਮਗਰੋਂ ਉਹ ਝਟ ਪਰ ਬਚੇ ਪੈਦਾ ਕਰਨ ਲਗ ਜਾਣ। ਇਹ ਸਚ ਹੈ ਕਿ ਜਦ ਤਕ ਉਹ ਬਾਲ ਬਚਿਆਂ ਦੀ ਪ੍ਰਤਿਪਾਲਾ ਕਰਨ ਦੇ ਯੋਰ ਨਹੀਂ ਹੋ ਜਾਂਦੇ ਬਚੇ ਪੈਦਾ ਨਹੀਂ ਕਰਦੇ, ਪ੍ਰੰਤੂ ਗ੍ਰਿਹਸਤ ਦੇ ਸੰਬੰਧ ਵਿਆਹ ਕਰਨ ਤੋਂ ਪਹਿਲਾਂ ਅਰੰਭ ਕਰਨ ਤੋਂ ਬਹੁਤ ਸੰਕੋਚ ਕਰਦੇ ਹਨ ਤੇ ਵਾਹ ਲਗਦੀ ਬਿਲਕੁਲ ਨਹੀਂ ਕਰਦੇ।

ਵਿਆਹ ਕਰਵਾਉਣ ਦੀ ਸਲਾਹ ਬਨਾਉਣ ਵਿਚ ਕੇਹੜੀਆਂ ਕੇਹੜੀਆਂ ਗਲਾਂ ਦਾ ਖਿਆਲ ਰਖਿਆ ਜਾਂਦਾ ਹੈ? ਆਮ ਤੌਰ ਤੇ ਇਹ ਫੈਸਲਾ ਕਰਨ ਲਈ ਲੜਕੇ ਲੜਕੀ ਦਾ ਸੁਭਾਵ, ਆਮ ਰੁਚੀ, ਆਦਤਾਂ, ਰੀਝਾਂ ਤੇ ਸੱਧਰਾਂ ਹੀ ਬਹੁਤਾ ਅਸਰ ਪਾਉਂਦੀਆਂ ਹਨ। ਜੇਕਰ ਲੰਬੀ ਕੋਰਟ-ਸ਼ਿਪ ਦੇ ਤਜਰਬੇ ਤੋਂ ਪਤਾ ਲਗੇ ਕਿ ਇਕ ਪਾਰਟੀ ਦਾ ਸੁਭਾਵ ਜਾਂ ਆਦਤਾਂ ਜਾਂ ਸਧਰਾਂ ਦੂਸਰੇ ਨਾਲ ਟਾਕਰਾ ਨਹੀਂ ਖਾਂਦੀਆਂ ਤਾਂ ਸਾਫ ਤੌਰ ਤੇ ਅਤੇ ਬੜੇ ਪ੍ਰੇਮ ਨਾਲ ਇਕ ਦੂਸਰੇ ਤੋਂ ਵਿਦਾਇਗੀ ਮੰਗੀ ਜਾਂਦੀ ਹੈ। ਮੈਨੂੰ ਚੰਗੀ ਤਰਾਂ ਯਾਦ ਹੈ ਕਿ ਅਮ੍ਰੀਕਾ ਵਿਚ ਮੇਰੀ ਇਕ ਵਾਕਫ ਕੁੜੀ ਨੇ ਆਪਣੇ ਮੁੰਡੇ ਨਾਲ ਚਾਰ ਪੰਜ ਸਾਲ ਕੋਰਟ-ਸ਼ਿਪ ਜਾਰੀ ਰਖੀ ਅਤੇ ਅਖੀਰ ਨੂੰ ਉਸ ਮੁੰਡੇ ਨੂੰ ਮਲੂੰਮ ਹੋਇਆ ਕਿ ਉਹ ਬਹੁਤੀਆਂ ਗਲਾਂ ਵਿਚ ਕੁੜੀ ਨਾਲੋਂ ਕਾਫੀ ਪਿਛੇ ਹੈ ਇਸ ਲਈ ਉਸ ਨੇ ਇਹ ਕਹਿਕੇ ਛੁਟੀ ਲਈ ਕਿ ਉਹ ਉਸ ਲੜਕੀ ਨਾਲ ਸ਼ਾਦੀ ਕਰਕੇ ਲੜਕੀ ਦੀ ਜ਼ਿੰਦਗੀ ਨੂੰ ਸਦਾ ਲਈ ਦੁਖਾਂ ਵਿਚ ਨਹੀਂ