ਪੰਨਾ:ਪੂਰਬ ਅਤੇ ਪੱਛਮ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੬

ਪੂਰਬ ਅਤੇ ਪੱਛਮ

ਉਂਗਲੀ ਵਿਚ ਪਹਿਨਦੀ ਹੈ। ਇਸ ਨੂੰ ਮੰਗਣੀ ਦੀ ਅੰਗੂਠੀ [Engagement Ring ] ਕਿਹਾ ਜਾਂਦਾ ਹੈ ਅਤੇ ਵਿਆਹ ਹੋਣ ਤੋਂ ਮਗਰੋਂ ਇਸ ਅੰਗੂਠੀ ਦੀ ਥਾਂ ਸੋਨੇ ਦੀ ਛਾਪ ਲੜਕੇ ਵਲੋਂ ਭੇਟਾ ਹੁੰਦੀ ਹੈ ਅਤੇ ਵਾਹ ਲਗਦਿਆਂ ਇਹ ਵਿਆਹ ਦੀ ਅੰਗੂਠੀ [Wedding Ring] ਲੜਕੀ ਸਾਰੀ ਜ਼ਿੰਦਗੀ ਲਈ ਆਪਣੇ ਪਾਸ ਰਖਦੀ ਹੈ।

ਅਸੀਂ ਪਿਛੇ ਦਸ ਆਏ ਹਾਂ ਕਿ ਆਮ ਤੌਰ ਤੇ ਕੋਰਟ-ਸ਼ਿਪ ਦਾ ਸਮਾਂ ਕਾਫੀ ਲੰਬਾ ਹੁੰਦਾ ਹੈ, ਜਿਸ ਵਿਚ ਇਕ ਦੂਸਰੇ ਸੰਬੰਧੀ ਹਰ ਪ੍ਰਕਾਰ ਦੀ ਵਾਕਫੀਅਤ ਪ੍ਰਾਪਤ ਕੀਤੀ ਜਾਂਦੀ ਹੈ। ਇਸ ਦੌਰਾਨ ਵਿਚ ਜਿਉਂ ਜਿਉਂ ਵਾਕਵੀਅਤ ਵਧਦੀ ਹੈ ਕੁਦਰਤੀ ਤੌਰ ਤੇ ਪ੍ਰੇਮ ਭੀ ਵਧਦਾ ਜਾਂਦਾ ਹੈ ਅਤੇ ਉਹ ਆਪਣੇ ਇਸ ਪ੍ਰੇਮ ਨੂੰ ਛੁਪਾ ਕੇ ਨਹੀਂ ਰਖਦੇ ਬਲਕਿ ਜਾਇਜ਼ ਤ੍ਰੀਕਿਆਂ ਨਾਲ ਇਸ ਨੂੰ ਪ੍ਰਗਟ ਕਰਦੇ ਹਨ। ਇਥੇ ਸੁਭਾਵਕ ਹੀ ਇਹ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਕੋਰਟ-ਸ਼ਿਪ ਦੇ ਇਸ ਲੰਬੇ ਸਮੇਂ ਵਿਚ ਉਹ ਆਪਣੇ ਆਪ ਨੂੰ ਵਿਭਚਾਰ ਤੋਂ ਬਚਾਈ ਰਖਦੇ ਹਨ? ਆਮ ਰਿਵਾਜ ਇਹੀ ਹੈ ਕਿ ਵਿਭਚਾਰ ਤਕ ਨੌਬਤ ਨਹੀਂ ਪੁਜਦੀ। ਦੋਹਾਂ ਪਾਸਿਆਂ ਵਲੋਂ ਆਪਣੇ ਆਪ ਤੇ ਕਾਬੂ ਪਾਉਣ ਦੀ ਸ਼ਕਤੀ ਨੂੰ ਪ੍ਰਗਟ ਕੀਤਾ ਜਾਂਦਾ ਹੈ ਅਤੇ ਦੋਹਾਂ ਪਾਸਿਆਂ ਵਲੋਂ ਇਹੀ ਕੋਸ਼ਿਸ਼ ਹੁੰਦੀ ਹੈ ਕਿ ਦੁਸਰੇ ਤੇ ਚੰਗਾ ਪ੍ਰਭਾਵ ਪਾਇਆ ਜਾਵੇ ਤੇ ਇਹ ਪ੍ਰਗਟ ਕੀਤਾ ਜਾਵੇ ਕਿ ਕੋਰਟ-ਸ਼ਿਪ ਤੇ ਫੇਰ ਵਿਆਹ ਕੇਵਲ ਕਾਮ-ਚੇਸ਼ਟਾ ਪੂਰੀ ਕਰਨ ਵਾਸਤੇ ਹੀ ਨਹੀਂ ਕੀਤਾ ਜਾਂਦਾ। ਦੋਹਾਂ ਵਿਚੋਂ ਹਰ ਇਕ ਅਤੇ