ਪੰਨਾ:ਪੂਰਬ ਅਤੇ ਪੱਛਮ.pdf/13

ਇਹ ਸਫ਼ਾ ਪ੍ਰਮਾਣਿਤ ਹੈ

ਪੂਰਬ ਅਤੇ ਪੱਛਮ


ਦੀ ਸਭਯਤਾ ਦਾ ਮਿਆਰ ਇਕੋ ਜਿਹਾ ਨਹੀਂ ਅਤੇ ਨਾ ਹੀ ਇਨ੍ਹਾਂ ਦੀਆਂ ਸਭਯਤਾਵਾਂ ਨੂੰ ਪਰਖਣ ਲਈ ਇਕੋ ਜਿਹੇ ਪੈਮਾਨੇ ਵਰਤੇ ਜਾ ਸਕਦੇ ਹਨ । ਇਕ ਦੇਸ਼ ਵਿਚ ਇਕ ਗਲ ਉਥੋਂ ਦੀ ਸਭਯਤਾ ਅਨੁਸਾਰ ਚੰਗੀ ਗਿਣੀ ਜਾਂਦੀ ਹੈ; ਦੂਸਰੇ ਮੁਲਕ ਵਿਚ ਉਹੀ ਗਲ ਉਥੋਂ ਦੀ ਸਭਯਤਾ ਦੇ ਅਨਕੁਲ ਨਹੀਂ ਗਿਣੀ ਜਾਂਦੀ । ਪਛਮੀ ਦੇਸ਼ਾਂ ਵਿਚ ਨੌਜਵਾਨ ਮੁੰਡੇ ਕੁੜੀਆਂ ਦਾ ਆਪੋ ਵਿਚੀ ਜਾਂ ਉਮਰ ਰਸੀਦਾ ਆਦਮੀਆਂ ਦਾ ਅੱਲ੍ਹੜ ਕੁੜੀਆਂ ਨਾਲ ਰਲ ਮਿਲਕੇ ਨੱਚਣਾ ਇਕ ਸਾਧਾਰਨ ਸਮਾਜਕ ਰਿਵਾਜ ਸਮਝਿਆ ਜਾਂਦਾ ਹੈ, ਜਿਸਨੂੰ ਉਹ ਲੋਕ ਦਿਲ ਪਰਚਾਵੇ ਤੋਂ ਬਿਨਾਂ ਕਸਰਤ ਕਰਨ ਦਾ ਵਧੀਆ ਤਰੀਕਾ ਸਮਝਦੇ ਹਨ । ਪ੍ਰੰਤੂ ਸਾਡੇ ਦੇਸ ਵਿਚ ਅਜੇਹਾ ਦ੍ਰਸ਼ਿਯ ਘਿਰਣਾ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਵੇਗਾ ਅਤੇ ਇਸ ਨੂੰ ਸਭਯਤਾ ਹੀਣ ਕਰਾਰ ਦਿਤਾ ਜਾਵੇਗਾ । ਇਸੇ ਤਰਾਂ ਉਨਾਂ ਦੇਸ਼ਾਂ ਵਿਚ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦਾ ਇੱਕਠੇ ਖੁਲੇ ਵਿਚਰਨਾ ਵਿਆਹ ਕਰਵਾਉਣ ਦਾ ਜ਼ਰੂਰੀ ਹਿੱਸਾ ਸਮਝਿਆ ਜਾਂਦਾ ਹੈ, ਪ੍ਰੰਤੂ ਸਾਡੇ ਦੇਸ਼ ਵਿਚ ਹਾਲਾਂ ਇਸ ਗਲ ਦੀ ਪ੍ਰੋੜਤਾ ਨਹੀਂ ਕੀਤੀ ਜਾਂਦੀ । ਭਾਵੇਂ ਦੁਨੀਆ ਦੇ ਸਾਰੇ ਦੇਸ਼ਾਂ ਦੇ ਪ੍ਰਚਲਤ ਰਿਵਾਜ ਜਾਂ ਰਵਾਇਤਾਂ ਇਕ ਦੂਸਰੇ ਨਾਲ ਕਾਫੀ ਭਿੰਨ ਭੇਦ ਰਖਦੀਆਂ ਹਨ (ਅਸੀਂ ਇਨ੍ਹਾਂ ਦਾ ਅਸਲ ਵਰਨਣ ਆਉਣ ਵਾਲੇ ਕਾਂਡਾਂ ਵਿਚ ਵਿਸਥਾਰ ਨਾਲ ਕਰਾਂਗੇ) ਪ੍ਰੰਤੂ ਸਮੁਚੇ ਤੌਰ ਤੇ ਸਭਯਤਾ ਦੇ ਮੁਢਲੇ ਅਸੂਲ ਹਰ ਮੁਲਕ