ਪੰਨਾ:ਪੂਰਬ ਅਤੇ ਪੱਛਮ.pdf/123

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ਪੰਜਵਾਂ

ਵਿਆਹ

ਇਸਤ੍ਰੀ ਪੁਰਸ਼ ਦਾ ਪ੍ਰਸਪਰ ਸਬੰਧ ਵਿਆਹ ਦੁਆਰਾ ਹੁੰਦਾ ਹੈ। ਵਿਆਹ ਹੋਣ ਨਾਲ ਦੋ ਇਨਸਾਨੀ ਰੂਹਾਂ ਦਾ ਸਦਾ ਲਈ ਜੋੜ ਹੋ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਵਿਆਹ ਦੀ ਅਹਿਮੀਅਤ ਨੂੰ ਚੰਗੀ ਤਰਾਂ ਸਮਝਿਆ ਜਾਵੇ।

ਵਿਆਹ ਹੋਣਾ ਇਨਸਾਨੀ ਜ਼ਿੰਦਗੀ ਵਿਚ ਇਕ ਅਤਿ ਜ਼ਰੂਰੀ ਮੌਕਾ ਹੈ ਕਿਉਕਿ ਇਸ ਮੌਕੇ ਤੇ ਦੋ ਅਨਜਾਣ ਜਾਂ ਆਪਸ ਵਿਚ ਸਾਧਾਰਣ ਵਾਕਫੀਅਤ ਰਖਣ ਵਾਲੇ ਸ੍ਰੀਰਾਂ ਦਾ ਸਦਾ ਲਈ ਗੂੜ੍ਹਾ ਸਬੰਧ ਪੈ ਜਾਂਦਾ ਹੈ। ਜੇਕਰ ਇਸ ਮੌਕੇ ਨੂੰ ਚੰਗੀ ਤਰਾਂ ਸੰਭਾਲਿਆ ਜਾਵੇ, ਸਾਥੀ ਦੀ ਪੜਚੋਲ ਤੇ ਪਰਖ ਖੂਬ ਠੋਕ ਵਜਾਕੇ ਕੀਤੀ ਜਾਵੇ ਤੇ ਕਿਸੇ ਓਪਰੇ ਓਪਰੇ ਲਿਹਾਜ਼ ਮਲਾਹਜ਼ੇ, ਕਿਸੇ ਦੋਸਤ ਦੀ ਸਿਫਾਰਸ਼ ਜਾਂ ਕਿਸੇ ਰਿਸ਼ਤੇਦਾਰ ਦੇ ਅਸਰ ਹੇਠ ਆ ਕੇ ਹਾਂ ਨਾ ਕਹੀ ਜਾਵੇ ਤਾਂ ਆਉਣ ਵਾਲੀ ਜ਼ਿੰਦਗੀ ਲਈ ਇਹ ਮੌਕਾ ਵਿਆਹ ਦੁਆਰਾ ਮਿਲਣ ਵਾਲੀਆਂ ਦੋਹਾਂ ਰੂਹਾਂ ਲਈ ਅਤਿ ਸੁਭਾਗ ਭਰਿਆ ਸਾਬਤ ਹੋ ਸਕਦਾ ਹੈ। ਪ੍ਰੰਤੂ ਜੇਕਰ ਇਸ ਦੇ ਉਲਟ ਇਸ ਪੜਚੋਲ ਤੇ ਪੜਤਾਲ ਵਿਚ ਦੂਰ ਅੰਦੇਸ਼ੀ ਤੋਂ ਕੰਮ ਨ ਲਿਆ ਜਾਵੇ ਤਾਂ ਇਹ ਮੌਕਾ ਆਦਰਸ਼ਕ ਜੋੜੀ ਪੈਦਾ ਕਰਨ ਦੀ ਥਾਂ ਇਕ ਅਜੇਹਾ ਨਰੜ ਪੈਦਾ ਕਰ ਦੇਵੇਗਾ ਜਿਸ ਦੇ ਦੋਵੇਂ ਸਾਂਝੀਵਾਲ ਇਕ