ਪੰਨਾ:ਪੂਰਬ ਅਤੇ ਪੱਛਮ.pdf/121

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੬

ਪੂਰਬ ਅਤੇ ਪੱਛਮ

ਭਾਗੀ ਹਨ ਅਤੇ ਇਹ ਸਮਾਨਤਾ ਸਾਡੀ ਇਸਤ੍ਰੀ ਜਾਤੀ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ।

ਜਦ ਤਕ ਅਸੀਂ ਆਪਣੀ ਇਸਤ੍ਰੀ ਜਾਤੀ ਨੂੰ ਵਰਤਮਾਨ ਗਿਰਾਵਟ ਤੋਂ ਉਭਾਰਦੇ ਨਹੀਂ, ਜਦ ਤਕ ਅਸੀਂ ਉਸ ਨੂੰ ਵਿਦਿਯਾ ਨਹੀਂ ਦਿੰਦੇ, ਜਦ ਤਕ ਅਸੀਂ ਉਸ ਨੂੰ ਰਾਜਸੀ, ਧਾਰਮਕ, ਆਰਥਕ ਅਤੇ ਸਮਾਜਕ ਪਹਿਲੁਆਂ, ਵਿਚ ਆਪਣੇ ਬਰਾਬਰ ਨਹੀਂ ਕਰਦੇ, ਜਦ ਤਕ ਅਸੀਂ ਉਸ ਦਾ ਆਦਰ, ਸਤਿਕਾਰ ਅਤੇ ਮਾਣ ਕਰਨ ਨਹੀਂ ਸਿਖਦੇ, ਤਦ ਤਕ ਹਿੰਦੁਸਤਾਨ ਦੀ ਸਭਯਤਾ ਆਪਣੀ ਪ੍ਰਾਚੀਨ ਉਚਤਾਈ ਨੂੰ ਨਹੀਂ ਪੁਜ ਸਕਦੀ। ਸਾਡੀ ਇਸਤ੍ਰੀ ਜਾਤੀ ਲਈ ਭੀ ਉਚਿਤ ਹੈ ਕਿ ਉਹ ਵੀ ਆਪਣੀ ਖੋਈ ਹੋਈ ਵਡਿਆਈ ਨੂੰ ਮੁੜ ਪ੍ਰਾਪਤ ਕਰੇ ਅਤੇ ਇਸ ਦੀ ਪ੍ਰਾਪਤੀ ਲਈ ਕੇਵਲ ਆਦਮੀ ਦੀ ਉਦਾਰਤਾ ਤੇ ਹੀ ਭਰੋਸਾ ਰਖ ਕੇ ਨ ਬੈਠੀ ਰਹੇ, ਬਲਕਿ ਆਪ ਭੀ ਯਥਾ ਸ਼ਕਤ ਉੱਦਮ ਕਰੇ। ਇਹ ਆਮ ਕਹਾਵਤ ਹੈ ਕਿ "ਰੋਏ ਬਗੈਰ ਮਾਂ ਭੀ ਬੱਚੇ ਨੂੰ ਦੁਧ ਨਹੀਂ ਦਿੰਦੀ"। ਇਸ ਲਈ ਜ਼ਰੂਰੀ ਹੈ ਕਿ ਇਸਤ੍ਰੀ ਵਲੋਂ ਭੀ ਆਪਣੇ ਹੱਕ ਪ੍ਰਾਪਤ ਕਰਨ ਲਈ ਪੂਰੀ ਪੂਰੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਜੇਕਰ ਦੋਹਾਂ ਧਿਰਾਂ ਵਲੋਂ ਉੱਦਮ ਹੋਣ ਤਾਂ ਉਹ ਦਿਨ ਦੂਰ ਨਹੀਂ ਹੋਣਾ ਚਾਹੀਦਾ ਜਦ ਸਾਡੇ ਮੁਲਕ ਵਿਚ ਇਸਤ੍ਰੀ ਦੀ ਪ੍ਰਾਚੀਨ ਸ਼ਾਨ ਮੁੜ ਫੇਰ ਕਾਇਮ ਹੋ ਜਾਵੇ ਅਤੇ ਸਤਿਕਾਰ ਤੇ ਸ੍ਵੈ ਮਾਨ ਵਿਚ ਇਹ ਆਪਣੀ ਪੱਛਮੀ ਭੈਣ ਨੂੰ ਭੀ ਪਿਛਾੜ ਦੇਵੇ। ਇਸਤ੍ਰੀ ਜਾਤੀ ਦੇ ਉਧਾਰ ਨਾਲ