ਪੰਨਾ:ਪੂਰਬ ਅਤੇ ਪੱਛਮ.pdf/119

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੪

ਪੂਰਬ ਅਤੇ ਪੱਛਮ

ਵਿਦਿਯਾ, ਕਈ ਪ੍ਰਕਾਰ ਦੇ ਹੁਨਰ, ਸਮਾਜ ਦੇ ਰਸ ਰਿਵਾਜ, ਆਮ ਵਾਕਫੀਅਤ ਅਤੇ ਮਿਠਾਸ ਭਰੀ ਬੋਲ ਚਾਲ ਵਿਚ ਪੱਛਮੀ ਇਸਤ੍ਰੀ ਆਪਣੀ ਪੂਰਬੀ ਭੈਣ ਨਾਲੋਂ ਬਹੁਤ ਅਗੇ ਵਧ ਗਈ ਹੈ। ਤਾਂ ਤੇ ਇਹ ਕਿਹਾ ਜਾ ਸਕਦਾ ਹੈ ਕਿ ਪੱਛਮ ਵਿੱਚ ਜੋ ਇਸਤ੍ਰੀ ਦੀ ਕਦਰ ਜਾਂ ਇੱਜ਼ਤ ਹੈ ਉਹ ਭਾਵੇਂ ਕਾਫੀ ਹੱਦ ਤਕ ਆਦਮੀ ਦੀ ਉਦਾਰਤਾ ਦਾ ਨਤੀਜਾ ਹੈ ਪ੍ਰੰਤੂ ਇਸ ਵਿਚ ਬਹੁਤਾ ਹਿੱਸਾ ਇਸਤ੍ਰੀ ਦੀ ਆਪਣੀ ਹਿੰਮਤ ਦਾ ਹੈ ਜਿਸ ਦੁਆਰਾ ਉਸਨੇ ਪਹਿਲਾਂ ਸ੍ਵਤੰਤ੍ਰਤਾ ਪ੍ਰਾਪਤ ਕੀਤੀ ਅਤੇ ਫੇਰ ਆਪਣੇ ਆਪ ਨੂੰ ਨ ਕੇਵਲ ਇਸ ਆਜ਼ਾਦੀ ਦੇ ਬਲਕਿ ਜ਼ਿੰਦਗੀ ਦੇ ਹਰ ਇਕ ਪਹਿਲੂ ਵਿਚ ਆਦਮੀ ਨਾਲ ਸਮਾਨਤਾ ਦੇ ਯੋਗ ਬਣਾਇਆ।

ਉਪ੍ਰੋਕਤ ਕਥਨ ਤੋਂ ਸਾਫ ਪ੍ਰਗਟ ਹੈ ਕਿ ਸਮਾਜ ਵਿਚ ਜੋ ਇੱਜ਼ਤ ਇਸ ਸਮੇਂ ਪੱਛਮੀ ਇਸਤ੍ਰੀ ਦੀ ਹੈ, ਉਸ ਦੇ ਟਾਕਰੇ ਤੇ ਪੂਰਬੀ ਇਸਤ੍ਰੀ ਦੀ ਓਹੀ ਦੁਰਦਸ਼ਾ ਹੈ। ਤਾਂ ਤੇ ਜੇਕਰ ਪੱਛਮੀ ਇਸਤ੍ਰੀ ਜ਼ਮੀਨ ਤੋਂ ਦਸ ਗਜ਼ ਉੱਚੀ ਚੜ੍ਹੀ ਹੈ ਤਾਂ ਪੂਰਬੀ (ਖਾਸ ਕਰਕੇ ਹਿੰਦੁਸਤਾਨੀ) ਇਸਤ੍ਰੀ ਉਪਰੋਂ ਜ਼ਮੀਨ ਤੇ ਡਿਗ ਦਸ ਗਜ਼ ਹੋਰ ਨੀਵੀਂ ਚਲੀ ਗਈ ਹੈ, ਜਿਸ ਕਰਕੇ ਇਨ੍ਹਾਂ ਦੋਹਾਂ ਵਿਚ ਹੁਣ ਵੀਹ ਗਜ਼ਾਂ ਦਾ ਵਿਤਕਰਾ ਪੈ ਗਿਆ ਹੈ। ਇਸ ਨੂੰ ਮੁੜ ਆਪਣੀ ਅਸਲੀ ਹਾਲਤ ਵਿਚ ਲਿਆਣ ਲਈ ਹਿੰਮਤ ਦੀ ਲੋੜ ਹੈ ਅਤੇ ਇਹ ਹਿੰਮਤ ਪੂਰਬੀ ਆਦਮੀ ਅਤੇ ਇਸਤ੍ਰੀ ਦੋਹਾਂ ਵਲੋਂ ਸਾਂਝੀ ਹੋਣੀ ਚਾਹੀਦੀ ਹੈ। ਆਦਮੀ ਨੂੰ ਇਹ