ਪੰਨਾ:ਪੂਰਬ ਅਤੇ ਪੱਛਮ.pdf/118

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧੧੩

ਦੀ ਹੋਵੇਗੀ ਅਤੇ ਮਰਦ ਉਸ ਦੇ ਪਿਛੋਂ ਲੰਘੇਗਾ। ਮੁਕਦੀ ਗੱਲ ਇਹ ਕਿ ਨਿੱਕੀਆਂ ਨਿੱਕੀਆਂ ਗੱਲਾਂ ਵਿਚ ਇਸਤ੍ਰੀ ਦੀ ਪੂਰਾ ਪੂਰਾ ਧਿਆਨ ਰਖਿਆ ਜਾਂਦਾ ਹੈ, ਉਸ ਨੂੰ ਸਤਿਕਾਰਿਆ ਜਾਂਦਾ ਹੈ; ਸਾਡੇ ਵਾਂਗ ਪੈਰ ਦੀ ਜੁੱਤੀ ਸਮਝ ਕੇ ਧਿਰਕਾਰਿਆ ਨਹੀਂ ਜਾਂਦਾ।

ਇੱਥੇ ਇਹ ਦਸਣਾ ਅਯੋਗ ਨਹੀਂ ਹੋਵੇਗਾ ਕਿ ਜੇਕਰ ਪੱਛਮੀ ਆਦਮੀ ਇਸਤ੍ਰੀ ਦੀ ਇਤਨੀ ਇਜ਼ਤ ਕਰਦਾ ਹੈ ਤਾਂ ਪੱਛਮੀ ਇਸਤ੍ਰੀ ਨੇ ਭੀ ਆਪਣੇ ਆਪ ਨੂੰ ਇਸ ਸਤਿਕਾਰ ਦੇ ਯੋਗ ਬਨਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਆਜ਼ਾਦੀ ਪ੍ਰਾਪਤ ਕਰਕੇ ਇਸ ਨੂੰ ਅਜੇਹੀ ਖੁਮਾਰੀ ਨਹੀਂ ਚੜ੍ਹੀ ਜਿਸ ਦੇ ਨਸ਼ੇ ਵਿਚ ਇਹ ਆਪਣੇ ਆਪ ਨੂੰ ਭੁਲ ਬੈਠਦੀ ਅਤੇ ਜਿਸ ਦਾ ਅੰਤਮ ਸਿੱਟਾ ਇਸ ਦੀ ਆਜ਼ਾਦੀ ਦਾ ਖੁਸਣਾ ਹੀ ਹੁੰਦਾ। ਆਜ਼ਾਦੀ ਪ੍ਰਾਪਤ ਕਰਕੇ ਇਸ ਨੇ ਆਪਣੀਆਂ ਜੁਮੇਵਾਰੀਆਂ ਨੂੰ ਚੰਗੀ ਤਰਾਂ ਸਮਝਿਆ, ਵਿਚਾਰਿਆ ਅਤੇ ਸੰਭਾਲਿਆ ਹੈ। ਹਰ ਇਕ ਪੱਛਮੀ ਮੁਟਿਆਰ ਕੁੜੀ ਦੀ ਦਿਲੀ ਖਾਹਸ਼ ਇਹੀ ਹੁੰਦੀ ਹੈ ਕਿ ਜਿਥੋਂ ਤਕ ਹੋ ਸਕੇ ਉਹ ਆਪਣੇ ਆਪ ਨੂੰ ਹਰ ਪਾਸਿਓ ਲਾਇਕ ਬਣਾਵੇ ਅਤੇ ਇਹ ਖਾਹਸ਼ ਕੇਵਲ ਖਾਹਸ਼ ਹੀ ਨਹੀਂ ਰਹਿ ਜਾਂਦੀ ਬਲਕਿ ਬਹੁ ਗਿਣਤੀ ਇਸ ਨੂੰ ਅਮਲ ਵਿਚ ਲਿਆਉਂਦੀ ਹੈ। ਕਿਸੇ ਕੰਮ ਵਿਚ ਪਵੇ, ਪੱਛਮੀ ਇਸਤ੍ਰੀ ਵਾਹ ਲਗਦੀ ਉਸ ਨੂੰ ਸੰਪੂਰਣਤਾ ਤਕ ਪੁਚਾਂਦੀ ਹੈ ਅਤੇ ਦ੍ਰਿੜ ਵਿਸ਼ਵਾਸ਼ ਕਰਕੇ ਉਸ ਵਿਚ ਸਫਲਤਾ ਪ੍ਰਾਪਤ ਕਰਦੀ ਹੈ। ਇਹੀ ਕਾਰਨ ਹੈ ਕਿ ਆਮ