ਪੰਨਾ:ਪੂਰਬ ਅਤੇ ਪੱਛਮ.pdf/112

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧੦੭

ਸ੍ਰੀ ਮਤੀ ਵਿਦਯਾ-ਲਕਸ਼ਮੀ ਪੰਡਿਤ ਜੇਹੀਆਂ ਮਾਨ ਅਤੇ ਸਤਿਕਾਰ ਯੋਗ ਹਸਤੀਆਂ ਪੈਦਾ ਹੋ ਸਕਦੀਆਂ ਹਨ ਅਤੇ ਜੇਕਰ ਸਾਡੀ ਇਸਤ੍ਰੀ ਜਾਤੀ ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਜੀ, ਮਹਾਰਾਜਾ ਰਣਜੀਤ ਸਿੰਘ, ਸੇਵਾ ਜੀ, ਸ: ਹਰੀ ਸਿੰਘ ਨਲਵਾ, ਰਾਜਾ ਰਾਮ ਮੋਹਨ ਰਾਏ, ਸਰ ਸਈਦ ਅਹਿਮਦ, ਮਹਾਤਮਾਂ ਗਾਂਧੀ, ਕਵੀ ਟੈਗੋਰ, ਪੰਡਿਤ ਜਵਾਹਰ ਲਾਲ, ਸਰ ਜੇ. ਸੀ. ਬੋਸ, ਸਰ ਸੀ. ਵੀ. ਰਾਮਾਂ, ਤੇ ਸਰ ਰਾਧਾ ਕ੍ਰਿਸ਼ਨ ਜੇਹੀਆਂ ਪਵਿਤ੍ਰ ਅਤੇ ਮਾਨਯੋਗ ਹਸਤੀਆਂ ਨੂੰ ਜਨਮ ਦੇ ਸਕਦੀ ਹੈ ਤਾਂ ਇਹ ਸਭ ਇਸ ਦੀ ਵਿਸ਼ੇਸ਼ਤਾ ਦਾ ਫਲ ਹੈ। ਇਸ ਵਿਚ ਆਦਮੀ ਦੀ ਇਸ ਤੇ ਕੋਈ ਮੇਹਰਬਾਨੀ ਨਹੀਂ। ਜੇਕਰ ਇਹ ਹਾਲਤ ਕਿਸੇ ਗਲ ਵਲ ਇਸ਼ਾਰਾ ਕਰਦੀ ਹੈ ਤਾਂ ਉਹ ਇਹ ਹੈ ਕਿ ਸਾਡੀ ਇਸਤ੍ਰੀ ਜਾਤੀ ਵਿਚ ਕੁਦਰਤੀ ਤੌਰ ਤੇ ਕਿਸੇ ਪ੍ਰਕਾਰ ਦੀ ਊਣਤਾਈ ਨਹੀਂ। ਜੇਕਰ ਘਰੋਗੀ, ਸਮਾਜਕ ਅਤੇ ਕੌਮੀ ਜ਼ਿੰਦਗੀ ਵਿਚ ਇਸ ਨੂੰ ਲੋੜੀਦੀ ਯੋਗ ਥਾਂ ਦਿਤੀ ਜਾਵੇ ਤਾਂ ਇਹ ਦੁਨੀਆਂ ਭਰ ਦੇ ਕਿਸੇ ਮੁਲਕ ਦੀ ਇਸਤ੍ਰੀ ਨਾਲੋਂ ਕਿਸੇ ਕੰਮ ਵਿੱਚ ਪਿਛੇ ਨਹੀਂ ਰਹੇਗੀ।

ਹੁਣ ਅਸੀਂ ਪੱਛਮੀ ਇਸਤ੍ਰੀ ਦੀ ਵਰਤਮਾਨ ਦਸ਼ਾ ਦਾ ਪਤਾ ਕਰਦੇ ਹਾਂ। ਉਸ ਦਾ ਕੀ ਹਾਲ ਹੈ ਅਤੇ ਉਹ ਇਸ ਸੰਸਾਰ ਵਿਚ ਕਿਸ ਪ੍ਰਕਾਰ ਵਿਚਰ ਰਹੀ ਹੈ? ਅਸੀਂ ਪਿਛੇ ਦਸ ਚੁਕੇ ਹਾਂ ਕਿ ਪੱਛਮੀ ਇਸਤ੍ਰੀ ਦੀ ਸ੍ਵਤੰਤ੍ਰਤਾ ਉਨ੍ਹੀਵੀਂ ਸਦੀ ਦੇ ਅੱਧ ਤੋਂ ਅਰੰਭ ਹੋਈ ਹੈ। ੧੮੫o ਤੋਂ ਉਪ੍ਰੰਤ ਪੱਛਮੀ ਇਸਤ੍ਰੀ ਨੇ ਆਪਣੇ ਹੱਕਾਂ ਦੀ ਪ੍ਰਾਪਤੀ