ਪੰਨਾ:ਪੂਰਬ ਅਤੇ ਪੱਛਮ.pdf/11

ਇਹ ਸਫ਼ਾ ਪ੍ਰਮਾਣਿਤ ਹੈ

ਪੂਰਬ ਅਤੇ ਪੱਛਮ

ਨੀਕਾਂ ਦੀ ਜ਼ਿੰਦਗੀ ਹਰ ਪਹਿਲੂ ਵਿਚ ਦੁਸਰੇ ਮੁਲਕਾਂ ਦੇ ਵਸਨੀਕਾਂ ਦੀ ਜ਼ਿੰਦਗੀ ਦੇ ਮੁਕਾਬਲੇ ਤੇ ਬਹੁਤ ਸਾਫ ਹੈ, ਸੁਥਰੀ ਹੈ, ਪਵਿਤ੍ਰ ਹੈ ਅਤੇ ਇਸ ਲਈ ਸਮੁਚੇ ਤੌਰ ਤੇ ਉਚੀ ਹੈ । ਉਦਾਹਰਣ ਦੇ ਤੌਰ ਤੇ ਅਫਰੀਕਾ ਦੇ ਹਬਸ਼ੀ ਇਲਾਕੇ ਦੀ ਸੁਸਾਇਟੀ ਦਾ ਉਥੋਂ ਦੇ ਫਰੰਗੀ ਇਲਾਕੇ ਦੀ ਸੁਸਾਇਟੀ ਨਾਲ ਮੁਕਾਬਲਾ ਕਰੋ ਤਾਂ ਤੁਹਾਨੂੰ ਪਤਾ ਲਗੇਗਾ ਕਿ ਹਬਸ਼ੀ ਲੋਕ ਜੰਗਲੀ ਜ਼ਿੰਦਗੀ ਬਸਰ ਕਰਦੇ ਹਨ । ਬਦਨ ਕੱਜਨ ਲਈ ਉਨ੍ਹਾਂ ਪਾਸ ਕਪੜਾ ਨਹੀਂ, ਇਸ ਲਈ ਨੰਗੇ ਵਿਚਰਦੇ ਹਨ; ਦਿਮਾਗ ਪਰਫੁਲਤ ਨਹੀਂ ਹੋਇਆ, ਇਸ ਲਈ ਉਨ੍ਹਾਂ ਦੀ ਅਕਲ ਮੋਟੀ ਹੈ; ਅਕਲ ਮੋਟੀ ਹੋਣ ਕਰਕੇ ਉਨਾਂ ਦੀ ਪਰਸਪਰ ਗਲ ਬਾਤ ਵਿਚ ਉਹ ਸਤਿਕਾਰ ਅਤੇ ਸਨਮਾਨ ਨਹੀਂ ਜੋ ਸਭਯ ਲੋਕਾਂ ਦੀ ਗਲ ਬਾਤ ਵਿਚ ਹੋਣਾ ਜ਼ਰੂਰੀ ਹੈ । ਅਕਲ ਹੀਣ ਹੋਣ ਕਰਕੇ ਹੀ ਜ਼ਿੰਦਗੀ ਦੇ ਆਮ ਮਾਮਲਿਆਂ ਸਬੰਧੀ ਉਨਾਂ ਦੇ ਵਿਚਾਰ ਬਿਲਕਲ ਮੋਟੇ ਹਨ। ਧਰਮ, ਈਮਾਨ ਯਾ ਮਜ਼੍ਹਬ ਸਬੰਧੀ ਉਨ੍ਹਾਂ ਦੇ ਕੋਈ ਖਾਸ ਖਿਆਲ ਨਹੀਂ ; ਆਰਥਕ ਅਤੇ ਰਾਜਸੀ ਗਲਾਂ ਨੇ ਹਾਲਾਂ ਉਨਾਂ ਦੇ ਦਿਮਾਗ ਵਿਚ ਜਨਮ ਹੀ ਨਹੀਂ ਲੀਤਾ ਅਤੇ ਤਵਾਰੀਖ ਦੀ ਅਹਿਮੀਅਤ ਤੋਂ ਉਹ ਕੇਵਲ ਬਿਲਕੁਲ ਅਨਜਾਣ ਹੀ ਨਹੀਂ ਬਲਕਿ ਲਿਖਤੀ ਤਵਾਰੀਖ ਰਚਨ ਲਈ ਹਾਲਾਂ ਉਨ੍ਹਾਂ ਨੇ ਆਪਣੀ ਭਾਸ਼ਾ ਨੂੰ ਲਿਖਤ ਵਿਚ ਪਰਗਟ ਹੀ ਨਹੀਂ ਕੀਤਾ । ਇਸਦੇ ਮੁਕਾਬਲੇ ਫਰੰਗੀ ਸੁਸਾਇਟੀ ਨੂੰ ਲਵੋ ਤਾਂ ਤੁਸੀਂ ਦੇਖੋਗੇ ਕਿ ਉਨ੍ਹਾਂ ਦੀ