ਪੰਨਾ:ਪੂਰਬ ਅਤੇ ਪੱਛਮ.pdf/106

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੧੦੧

ਸਾਲਾਂ ਦੀ ਅਜੇਹੀ ਗੁਲਾਮੀ ਦੇ ਕਾਰਨ ਹਿੰਦਸਤਾਨੀ ਇਸਤ੍ਰੀ ਵਿਚ ਸਚ ਮੁਚ ਹੀ ਕਈ ਊਣਤਾਈਆਂ ਵਾਪਰ ਗਈਆਂ ਹਨ ਤਾਂ ਇਹ ਇਕ ਕੁਦਰਤੀ ਗੱਲ ਹੈ ਅਤੇ ਉਸ ਗਿਰਾਵਟ ਦਾ ਕਾਰਨ ਅਸੀਂ ਹਿੰਦੁਸਤਾਨੀ ਆਦਮੀ ਹਾਂ।

ਪੈਦਾਇਸ਼ ਤੋਂ ਲੈ ਕੇ ਅੰਤ ਦੇ ਸਮੇਂ ਤਕ ਅਸੀਂ ਇਸਤ੍ਰੀ ਜਾਤੀ ਨਾਲ ਅਤੀ ਅਯੋਗ ਅਤੇ ਘਿਰਣਾ ਭਰਿਆ ਵਰਤਾਉ ਕਰਦੇ ਹਾਂ। ਲੜਕੀ ਦੇ ਜਨਮ ਤੇ ਘਰ ਵਿਚ ਧਾਹਾ ਪਿੰਜਰ ਪੈ ਜਾਂਦਾ ਹੈ ਅਤੇ ਲੜਕੇ ਦਾ ਜਨਮ ਸੁਣਕੇ ਘਰ ਦੇ ਸਾਰੇ ਬੰਦਿਆਂ ਨੂੰ ਗਜ ਗਜ ਲਾਲੀ ਚੜ੍ਹ ਜਾਂਦੀ ਹੈ ਭਾਵੇਂ ਉਹ ਜੁਵਾ ਅਵਸਥਾ ਵਿਚ ਆਪਣੀ ਕੁਲ ਨੂੰ ਕਲੰਕ ਲਾਉਣ ਦਾ ਕਾਰਨ ਹੋਵੇ ਅਤੇ ਬਾਪ ਦਾਦਾ ਦੀ ਬਣਾਈ ਹੋਈ ਜਾਇਦਾਦ ਦਿਨਾਂ ਵਿਚ ਹੀ ਬਰਬਾਦ ਕਰ ਦੇਵੇ। ਬਾਲਾਂ ਦੀ ਪ੍ਰਿਤਪਾਲਾ ਵਿਚ ਭੀ ਮੁੰਡਿਆਂ ਨੂੰ ਮੁਹਰਲੀ ਕਿੱਲੀ ਰਖਿਆ ਜਾਂਦਾ ਹੈ ਅਤੇ ਕੁੜੀਆਂ ਨੂੰ ਪਿਛੇ ਸੁਟਿਆ ਜਾਂਦਾ ਹੈ। ਕੋਈ ਖਾਣ ਵਾਲੀ ਚੰਗੀ ਚੀਜ਼ ਹੈ। ਤਾਂ ਦਿਓ ਮੁੰਡੇ ਨੂੰ, ਕੋਈ ਪਹਿਨਣ ਵਾਲਾ ਸੋਹਣਾ ਕਪੜਾ ਹੈ ਤਾਂ ਬਣਾਓ ਕਾਕੇ ਦਾ ਝੱਗਾ ਪਜਾਮਾ। ਜਦ ਲੜਕੀ ਦੀ ਵਾਰੀ ਆਉਂਦੀ ਹੈ ਤਾਂ ਕਿਹਾ ਜਾਂਦਾ ਹੈ "ਇਸ ਲਈ ਕੋਈ ਲੋੜ ਨਹੀਂ; ਕਾਕੇ ਦੇ ਪੁਰਾਣੇ ਕਪੜੇ ਪਏ ਹਨ; ਕੰਮ ਸਰ ਜਾਵੇਗਾ।"

ਵਿਦਿਯਾ ਦੇਣ ਵਿਚ ਭੀ ਲੜਕੀ ਨਾਲ ਅਸੀਂ ਮਤ੍ਰੇਈ ਵਾਲਾ ਹੀ ਸਲੂਕ ਕਰਦੇ ਹਾਂ। ਲੜਕੇ ਵਾਸਤੇ ਤਾਂ ਔਖੇ ਹੋ ਕੇ (ਅਤੇ ਜੇਕਰ ਲੋੜ ਪਵੇ ਤਾਂ ਘਰ ਘਾਟ ਵੇਚ ਕੇ)