ਪੰਨਾ:ਪੂਰਬ ਅਤੇ ਪੱਛਮ.pdf/105

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧00

ਪੂਰਬ ਅਤੇ ਪੱਛਮ

ਹੈ ਅਤੇ ਆਪਣਾ ਪੁਰਾਤਨ ਕਲੰਕ ਲਾਹ ਦਿਤਾ ਹੈ। ਤਾਂ ਤੇ ਜੇਕਰ ਕੋਈ ਪੱਛਮੀ ਆਦਮੀ ਸਾਨੂੰ "ਪਿਦਰਮ ਸੁਲਤਾਨ ਬੂਦ" (ਮੇਰਾ ਬਾਪ ਬਾਦਸ਼ਾਹ ਸੀ) ਕਹਿੰਦਿਆਂ ਨੂੰ "ਤੁਰਾ ਚਿਹ" (ਤੁਹਾਨੂੰ ਕੀ?) ਕਹਿ ਕੇ ਛਿੱਥਾ ਪਾਵੇ ਤਾਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਅਜੇਹਾ ਕਹਿਣ ਵਿਚ ਸਾਡਾ ਪੱਛਮੀ ਵੀਰ ਬਿਲਕੁਲ ਹੱਕ ਬਜਾਨਬ ਹੈ। ਇਸ ਵੇਲੇ ਸਵਾਲ ਇਹ ਹੈ ਕਿ ਸਾਡਾ ਹਾਲ ਕੀ ਹੈ ਅਤੇ ਅਸੀਂ ਪੱਛਮੀ ਦੁਨੀਆਂ ਦੇ ਮੁਕਾਬਲੇ ਪਰ ਕਿਥੇ ਖੜੇ ਹਾਂ।

ਸਾਨੂੰ ਇਹ ਗੱਲ ਕਹਿਣ ਵਿਚ ਕੋਈ ਸੰਕੋਚ ਨਹੀਂ ਕਿ ਪਿਛਲੀ ਸੱਤ ਅੱਠ ਸਦੀਆਂ ਤੋਂ ਸਾਡੀ ਇਸਤ੍ਰੀ ਜਾਤੀ ਦੀ ਸ੍ਵਤੰਤ੍ਰਤਾ ਦਿਨੋ ਦਿਨ ਘਾਟੇ ਵਲ ਗਈ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਵਰਤਮਾਨ ਸਮੇਂ ਵਿਚ ਉਹ ਹਿੰਦੁਸਤਾਨੀ ਦੇਵੀ ਜੋ ਕਦੀ ਬੀਰਤਾ ਦੀ ਪੁੰਜ, ਸਤਿ ਦੀ ਰਾਖੀ, ਆਦਮੀ ਲਈ ਪੂਜਨੀਯ, ਅਤੇ ਪਵਿੱਤ੍ਰਤਾ ਦੀ ਮੁਜੱਸਮ ਸੂਰਤ ਗਿਣੀ ਜਾਂਦੀ ਸੀ ਅਜ ਅਬਲਾ, ਗਿਰੀ ਹੋਈ, ਦਰਗਾਹੋਂ ਧੱਕੀ ਹੋਈ, ਆਦਮੀ ਦੇ ਪੈਰ ਦੀ ਜੁੱਤੀ ਅਤੇ ਆਦਮੀ ਦੀ ਗਿਰਾਵਟ ਦਾ ਕਾਰਨ ਸਮਝੀ ਜਾਂਦੀ ਹੈ। ਇਥੇ ਹੀ ਬਸ ਨਹੀਂ ਬਲਕਿ ਮਨੂੰ ਸਿਮ੍ਰਤੀਆਂ ਨੇ ਘਸਦੇ ਘਸਦੇ ਇਤਨੀ ਘਾਸੀ ਪਾਈ ਹੈ ਕਿ ਇਸਤ੍ਰੀ ਨੂੰ ਨਿਰਆਤਮਾ, ਅਪਵਿੱਤ੍ਰ, ਬੁਧ-ਹੀਣ ਅਤੇ ਸਦਾ ਆਚਾਰ ਤੋਂ ਗਿਰੇ ਹੋਏ ਭਾਵ ਪੈਦਾ ਕਰਨ ਵਾਲੀ ਕਿਹਾ ਜਾਂਦਾ ਹੈ। ਇਸ ਤੋਂ ਵੱਡਾ ਅਨਰਥ ਕੀ ਹੋ ਸਕਦਾ ਹੈ। ਜੇਕਰ ਸੈਂਕੜੇ