ਪੰਨਾ:ਪੂਰਬ ਅਤੇ ਪੱਛਮ.pdf/103

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੯੮

ਪੂਰਬ ਅਤੇ ਪੱਛਮ

ਸਕਦਾ ਹੈ। ਚੂੰਕਿ ਉਹ (ਪਤੀ) ਉਸ (ਪਤਨੀ) ਦੇ ਆਚਾਰ ਦਾ ਜ਼ੁਮੇਵਾਰ ਹੈ, ਇਸ ਲਈ ਕਾਨੂੰਨ ਨੇ ਇਹ ਯੋਗ ਸਮਝਿਆ ਹੈ ਕਿ ਇਸਤ੍ਰੀ ਦੀ ਸੁਧਾਈ ਲਈ ਇਤਨੀ ਕੁ ਤਾਕਤ ਪਤੀ ਦੇ ਹੱਥ ਦਿਤੀ ਜਾਵੇ।"

ਪ੍ਰਾਚੀਨ ਸਮੇਂ ਤੋਂ ਲੈ ਕੇ ਪਿਛਲੀ ਸਦੀ ਦੇ ਅਖੀਰ ਤਕ ਪੱਛਮੀ ਔਰਤ ਨੂੰ ਕਿਸੇ ਕਿਸਮ ਦੀ ਜਾਇਦਾਦ ਖਰੀਦਣ ਜਾਂ ਬਨਾਉਣ ਦਾ ਕੋਈ ਹੱਕ ਨਹੀਂ ਸੀ। ਜੋ ਕੁਝ ਵਿਆਹ ਸਮੇਂ ਉਸਨੂੰ ਮਿਲਦਾ ਉਹ ਭੀ ਪਤੀ ਦੀ ਮਲਕੀਅਤ ਸਮਝੀ ਜਾਂਦੀ ਸੀ ਕਿਉਂਕਿ ਇਸਤ੍ਰੀ ਜੁ ਉਸਦੀ ਮਲਕੀਅਤ ਸੀ।

ਵਿਆਹ ਕਰਨ ਵਿਚ ਪਹਿਲਾਂ ਤਾਂ ਇਸਤ੍ਰੀ ਦੀ ਕੋਈ ਆਵਾਜ਼ ਹੀ ਨਹੀਂ ਸੀ, ਪ੍ਰੰਤੂ ਪਿਛਲੇ ਦਿਨਾਂ ਵਿਚ ਉਸ ਦੀ ਸਲਾਹ ਰਿਵਾਜ ਦੇ ਤੌਰ ਤੇ ਲੈ ਲਈ ਜਾਂਦੀ ਸੀ। ਭਾਵੇਂ ਵਾਸਤਵ ਵਿਚ ਕਰਦੇ ਕਰੌਂਦੇ ਸਭ ਕੁਝ ਮਾਪੇ ਹੀ ਸਨ। ਜਰਮਨੀ, ਫਰਾਂਸ ਆਦਿ ਦੇਸਾਂ ਵਿਚ ਹਾਲਾਂ ਤਕ ਭੀ ਮਾਪਿਆਂ ਦੀ ਰਜ਼ਾਮੰਦੀ ਜ਼ਰੂਰੀ ਹੈ।

ਮੁਕਦੀ ਗਲ ਇਹ ਕਿ ਪ੍ਰਾਚੀਨ ਪੱਛਮੀ ਇਸਤ੍ਰੀ ਦੀ ਆਜ਼ਾਦੀ ਪ੍ਰਾਚੀਨ ਹਿੰਦੁਸਤਾਨੀ ਇਸਤ੍ਰੀ ਦੀ ਆਜ਼ਾਦੀ ਨਾਲ ਕੋਈ ਟਾਕਰਾ ਨਹੀਂ ਖਾ ਸਕਦੀ ਅਤੇ ਉਨ੍ਹੀਵੀਂ ਸਦੀ ਦੇ ਅਧ ਤਕ ਪੱਛਮੀਂ ਇਸਤ੍ਰੀ ਦੀ ਸ੍ਵਤੰਤ੍ਰਤਾ ਬਿਲਕੁਲ ਨਾਮ ਮਾਤ੍ਰ ਸੀ। ਇਨ੍ਹਾਂ ਦੋਹਾਂ ਭੈਣਾਂ ਵਿਚ ਕਈ ਹਜ਼ਾਰ ਸਾਲਾਂ ਤਕ ਜ਼ਮੀਨ ਅਸਮਾਨ ਦਾ ਫਰਕ ਰਿਹਾ, ਜਿਸ ਵਿਚ ਹਿੰਦੁਸਤਾਨੀ ਇਸਤ੍ਰੀ ਆਪਣੀ ਪੱਛਮੀ ਭੈਣ ਨਾਲੋਂ