ਪੰਨਾ:ਪੂਰਬ ਅਤੇ ਪੱਛਮ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸਤ੍ਰੀ ਅਤੇ ਸੁਸਾਇਟੀ

੯੫

ਹਾਲ ਸੀ? ਇਥੇ ਇਹ ਕਹਿਣਾ ਅਯੋਗ ਨਹੀਂ ਹੋਵੇਗਾ ਕਿ ਪੱਛਮੀ ਇਸਤ੍ਰੀ ਦੀ ਆਜ਼ਾਦੀ ਕੇਵਲ ਕਲ ਦੀ ਗਲ ਹੈ। ਉਨ੍ਹੀਵੀਂ ਸਦੀ ਦੇ ਅੱਧ ਤੋਂ ਪਹਿਲਾਂ ਇਸ ਨੂੰ ਕਿਸੇ ਪ੍ਰਕਾਰ ਦਾ ਹੱਕ ਹਾਸਲ ਨਹੀਂ ਸੀ ਅਤੇ ਕਿਸੇ ਭੀ ਗਲ ਵਿਚ ਇਸਨੂੰ ਮਰਦ ਦੀ ਸਮਾਨਤਾ ਪ੍ਰਾਪਤ ਨਹੀਂ ਸੀ।

ਪ੍ਰਾਚੀਨ ਸਮੇਂ ਵਿਚੋਂ ਪੱਛਮੀ ਇਸਤ੍ਰੀ ਦੀ ਸ੍ਵਤੰਤ੍ਰਤਾ ਸਬੰਧੀ ਸਭ ਤੋਂ ਚੰਗਾ ਸਮਾਂ ਉਹ ਸੀ ਜਦ ਯੂਰਪ ਵਿਚ ਰੋਮਨਾਂ ਦਾ ਦੌਰ ਦੌਰਾ ਸੀ। ਉਸ ਸਮੇਂ ਵਿਚ ਭੀ ਇਹ ਇਤਨੀ ਸ੍ਵਤੰਤ੍ਰ ਨਹੀਂ ਸੀ ਜਿਤਨੀ ਕਿ ਉਸ ਸਮੇਂ ਵਿਚ ਉਸਦੀ ਹਿੰਦੁਸਤਾਨੀ ਭੈਣ। ਇਸ ਸਮੇਂ ਵਿਚ ਭੀ ਯੂਰਪੀਨ ਇਸਤ੍ਰੀ ਨਾਲ ਪਸ਼ੂਆਂ ਵਾਲਾ ਸਲੂਕ ਹੋ ਰਿਹਾ ਸੀ ਅਤੇ ਇਸਦੀ ਜ਼ਿੰਦਗੀ ਕੇਵਲ ਇਸ ਦੇ ਪਤੀ ਦੇ ਰਹਿਮ ਤੇ ਨਿਰਭਰ ਸੀ ਕਿਉਂਕਿ ਜਦ ਭੀ ਉਹ ਚਾਹੇ ਇਸ ਨੂੰ ਡੰਗਰਾਂ ਵਾਂਗ ਖਰੀਦ ਜਾਂ ਵੇਚ ਸਕਦਾ ਸੀ। ਇਸ ਸਬੰਧ ਵਿਚ ਮਿਸ ਹੈਕਰ ( Miss Hecker) ਲਿਖਦੀ ਹੈ:

"ਇਸਤ੍ਰੀ ਸਦਾ ਹੀ ਆਪਣੇ ਬਾਪ, ਪਤੀ ਜਾਂ ਰਖਵਾਲੇ ਦੀ ਨਿਗਰਾਨੀ ਹੇਠ ਰਹਿੰਦੀ ਸੀ ਅਤੇ ਉਨ੍ਹਾਂ ਦੀ ਆਗਿਆ ਤੋਂ ਬਿਨਾਂ ਕੁਝ ਨਹੀਂ ਕਰ ਸਕਦੀ ਸੀ। ਪ੍ਰਾਚੀਨ ਸਮਿਆਂ ਵਿਚ ਬਾਪ ਅਤੇ ਪਤੀ ਇਸਤ੍ਰੀ ਨੂੰ ਬਿਨਾਂ ਕਿਸੇ ਕਿਸਮ ਦਾ ਕਸੂਰ ਦੱਸੇ ਜਾਣ ਦੇ ਮੌਤ ਦੇ ਘਾਟ ਉਤਾਰ ਸਕਦੇ ਸਨ।"

ਉਸ ਸਮੇਂ ਦੇ ਵਿਆਹ ਦੀ ਬਾਬਤ ਲਿਖਿਆ ਹੈ ਕਿ:-"ਸਾਰੇ ਉਤ੍ਰੀ ਦੇਸਾਂ ਵਾਂਗ ਜਿਥੇ ਲੜਕੀ ਛੇਤੀ