ਪੰਨਾ:ਪੂਰਨ ਮਨੁੱਖ.pdf/98

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਨ ਸਿੰਘ ਲਈ ਦਾਹੜਾ ਸਿੱਧਾ ਖੁੱਲਾ ਰਖਣ ਦਾ ਮਸ਼ਵਰਾ ਤੇ ਖ਼ਿਜ਼ਾਬ[1] (ਕਲਫ) ਲਗਾਉਣ ਦੀ ਮਨਾਹੀ ਕੀਤੀ ਗਈ।

ਕੰਘਾ

ਸਿੰਘ ਨੇ ਭਾਵੇਂ ਬਨਾਵਟੀ ਸੂਰਤ ਨਹੀਂ ਬਨਾਉਣੀ, ਪਰ ਸਰੀਰ ਨੂੰ ਸਵਛ ਜਰੂਰ ਰਖਣਾ ਹੈ। ਸਰੀਰ ਦੀ ਸਵੱਛਤਾ ਲਈ ਕੇਸਾਂ ਨੂੰ ਸਾਫ਼ ਰਖਣਾ ਬੜਾ ਜ਼ਰੂਰੀ ਹੈ ਤੇ ਕੇਸਾਂ ਦੀ ਸਵੱਛਤਾ ਲਈ ਕੰਘਾ ਕਮ ਅਜ਼ ਕਮ ਦੋ ਵਕਤ ਕਰਨਾ ਜ਼ਰੂਰੀ ਹੈ। ਸਿੰਘ ਜੀਵਨ ਤਿਆਰ ਬਰ ਤਿਆਰ ਜ਼ਿੰਦਗੀ ਦਾ ਨਾਮ ਹੈ। ਏਸ ਦੀ ਜੀਵਨ ਨਿਯਮਾਵਲੀ ਸਿਪਾਹੀ ਵਰਗੀ ਹੈ। ਇਸ ਵਿਚ ਢਿੱਲ ਦੀ ਕੋਈ ਗੁੰਜਾਇਸ਼ ਨਹੀਂ। ਢਿੱਲਾ, ਤਨਖਾਹੀਆ ਹੈ। ਇਸ ਲਈ ਦੋਵੇਂ ਵਕਤ ਕੰਘਾ ਕਰਨ ਵਿਚ ਗਫ਼ਲਤ ਨਹੀਂ ਵਰਤੀ ਜਾ ਸਕਦੀ ਤੇ ਕਰਮ ਯੋਗ ਕਰਦਿਆਂ ਹੋਇਆ ਪਤਾ ਨਹੀਂ ਕਿ ਮਨੁਖ ਨੂੰ ਸਵੇਰੇ ਸ਼ਾਮ ਦਾ ਵੇਲਾ ਕਿਥੇ ਆਵੇ। ਇਸੇ ਲਈ ਕੰਘਾ ਸਦਾ ਅੰਗ ਸੰਗ ਰਖਣਾ ਜ਼ਰੂਰੀ ਕਰਾਰ ਦਿਤਾ ਗਿਆ ਹੈ, ਤਾਕਿ ਸਿੰਘ ਨੂੰ ਕਦੀ ਇਸ ਬਹਾਨੇ ਵੀ ਕੇਸਾਂ ਦੀ ਸਫ਼ਾਈ ਤੋਂ ਗਾਫਲ ਰਹਿਣ ਦਾ ਸਮਾਂ ਨਾ ਮਿਲੇ ਕਿ ਉਸ ਦੇ ਕੋਲ ਕੰਘਾ ਨਹੀਂ ਸੀ।

ਸਰੀਰ ਰਖ਼ਸਾ

ਜਿਹਾ ਕਿ ਪਿਛੇ ਵਿਚਾਰ ਆ ਚੁਕੀ ਹੈ। ਰਹਿਤਵਾਨ ਸਿੰਘ ਨੇ ਆਪਣੀ ਕਾਇਆਂ ਨੂੰ ਕਰਤਾ ਪੁਰਖ ਦੀ ਕੋਠੜੀ ਸੰਭਾਲ ਕੇ ਰਖਣਾ ਹੈ। ਇਹ ਸੰਭਾਲ ਸੰਜਮ ਨਾਲ ਹੀ ਹੋ ਸਕਦੀ ਹੈ। ਸੰਜਮਾਂ ਦਾ ਸਮੂੰਹ ਹੀ ਰਹਿਤ ਹੈ। ਸਰੀਰ ਦੀ ਅਰੋਗਤਾ ਲਈ ਸਭ ਤੋਂ ਪਹਿਲੇ ਅੰਮ੍ਰਿਤ ਵੇਲੇ ਦਾ ਜਾਗਣਾ ਜ਼ਰੂਰੀ ਕਰਾਰ ਦਿਤਾ ਗਿਆ ਹੈ। ਇਹ ਸਿਹਤ ਦੇ ਅਸੂਲ ਦਾ ਇਕ ਜਗਤ-ਪ੍ਰਸਿਧ ਕਾਇਦਾ ਹੈ। ਸਿੰਘ ਰਹਿਤ ਵਿਚ ਏਸ ਤੇ ਬਹੁਤ


  1. ਸਿਖ ਕਲਫ਼ ਨਾ ਲਗਾਵੇ

    (ਰਹਿਤਨਾਮਾ ਭਾਈ ਚੋਪਾ ਸਿੰਘ ਜੀ )

98