ਪੰਨਾ:ਪੂਰਨ ਮਨੁੱਖ.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅੰਮ੍ਰਿਤਧਾਰੀ ਸਿੰਘ ਨੂੰ ਪਹਿਲਾਂ ਇਸ ਬਨਾਵਟ ਤੋਂ ਹੀ ਰੋਕਿਆ ਗਿਆ ਹੈ। ਉਸ ਨੇ ਭਾਵੇਂ ਸਰੀਰ ਨੂੰ ਸਵਛ ਰਖਨਾ ਹੈ, ਪਰ ਉਸ ਦੀ ਕੋਈ ਬਨਾਵਟ ਨਹੀਂ ਬਨਾਣੀ, ਕਿਉਂ ਜੋ ਇਹ ਬਨਾਵਟ ਵਾਦੀ ਬਣ ਜਾਂਦੀ ਹੈ ਤੇ ਉਪਕਾਰੀ ਜੀਵਨ ਨੂੰ ਹਰ ਸਮੇਂ ਬਨਾਵਟਾਂ ਬਨਾਨ ਦੇ ਸਾਧਨ ਨਹੀਂ ਮਿਲ ਸਕਦੇ। ਇਸ ਲਈ ਉਹ ਇਹ ਵਾਧੂ ਵਾਦੀ ਪਾਵੇ ਹੀ ਕਿਉਂ? ਇਹ ਤਾਂ ਕੇਵਲ ਪਾਈ ਹੀ ਆਮ ਤੌਰ ਤੇ ਸੰਜਮ-ਰਹਿਤ ਜੀਵਨ ਵਿਚ ਜਾਂਦੀ ਹੈ। ਇਸ ਲਈ ਸਿੰਘ ਨੂੰ ਇਸ ਵਾਦੀ ਤੋਂ ਵਰਜਨ ਲਈ ਇਤਨੀ ਤਾਕੀਦ ਕੀਤੀ ਗਈ ਹੈ ਕਿ ਕੇਸ ਦਾਹੜੀ ਕਟਾਣ ਵਾਲਾ ਪਤਤ ਕਰਾਰ ਦਿਤਾ ਗਿਆ ਹੈ। ਸਿੰਘ ਚਲਨ ਵਿਚ ਆਮ ਤੌਰ ਤੇ ਜਿਨ੍ਹਾਂ ਵਾਦੀਆਂ ਦੀ ਮਰਜ਼ ਬਾਹਲੀ ਫੈਲੀ ਹੋਈ ਹੋਵੇ ਉਨ੍ਹਾਂ ਤੋਂ ਬਚਨ ਦੀ ਸਖਤ ਤਾਕੀਦ ਹੈ। ਇਹ ਵਾਦੀ ਵੀ ਬਹੁਤ ਫੈਲੀ ਹੋਈ ਤੇ ਇਸ ਦਾ ਗ੍ਰਹਿਣ ਕਰ ਲੈਣਾ ਸਿਖੀ ਤੋਂ ਪਗਟ ਇਨਕਾਰ ਕਰ ਦੇਣਾ ਹੈ। ਅੰਮ੍ਰਿਤਧਾਰੀ ਸਿੰਘ ਨੂੰ ਅੰਮ੍ਰਿਤ[1] ਛਕਣ ਸਮੇਂ ਜੋ ਪ੍ਰਣ ਲੈਣੇ ਪੈਂਦੇ ਹਨ, ਉਹਨਾਂ ਵਿਚੋਂ ਇਹ ਮੁਖ ਪ੍ਰਣ ਹੈ।ਕਿ ਉਹ ਆਪਣੀ[2]ਸੂਰਤ ਬਨਾਵਟੀ ਨਹੀਂ ਬਣਾਵੇਗਾ। ਹੁਣ ਜੋ ਸਿੰਘ ਇਹ ਪ੍ਰਣ ਕਰ ਕੇ ਵੀ ਕੇਸ ਦਾਹੜ੍ਹੀ ਕਟਾ ਦੇਵੇ ਤੇ ਸੂਰਤ ਬਨਾਵਟੀ ਬਣਾਵੇ, ਓਸ ਨੇ ਤਾਂ ਸਮਝੋ ਆਪਣੇ ਕੀਤੇ ਹੋਏ ਪ੍ਰਣਾਂ ਦੇ ਬਰਖਿਲਾਫ਼ ਜ਼ਾਹਿਰਾ ਬਗ਼ਾਵਤ ਕਰ ਦਿਤੀ। ਏਸੇ ਲਈ ਉਸ ਨੂੰ ਪਤਿਤ ਕਰਾਰ ਦਿਤਾ ਹੈ। ਸੂਰਤ ਦੀ ਬਨਾਵਟ ਦੇ ਮੁਤਅਲਕ ਏਥੇ ਤਕ ਖਿਆਲ ਰਖਿਆ ਗਿਆ ਹੈ ਕਿ ਰਹਿਤ-


  1. ਅੰਮ੍ਰਿਤਧਾਰੀ ਸਿੰਘ ਤੋਂ ਬਿਨਾ, ਸਿਖੀ ਸਿਖ ਰਹੇ ਉਹ ਉਮੀਦਵਾਰ ਜੋ ਅਜੇ ਖਾਲਸਾ ਨਹੀਂ ਬਣੇ, ਕੁਦਰਤੀ ਸੂਰਤ ਰਖਣ ਦਾ ਪ੍ਰਣ ਨਹੀਂ ਲੈਂਦੇ, ਇਸ ਲਈ ਜੇ ਉਹ ਆਪਣੇ ਕੇਸ ਦਾਹੜੀ ਮੁਨਾਉਣ ਤਾਂ ਉਹ ਪਤਿਤ ਨਹੀਂ ਕਹੇ ਜਾ ਸਕਦੇ।
  2. ਸੂਰਤ ਤੋਂ ਮੁਰਾਦ ਹਮੇਸ਼ਾ ਹੀ ਸਿਰ ਤੇ ਚਿਹਰਾ ਹੁੰਦਾ ਹੈ। ਆਮ ਬੋਲੀ ਵਿਚ ਵੀ ਕਿਹਾ ਜਾਂਦਾ ਹੈ:- ਤੂੰ ਆਪਣੀ ਸੂਰਤ ਤਾਂ ਸ਼ੀਸ਼ੇ ਵਿਚ ਵੇਖ। ਸ਼ੀਸ਼ੇ ਵਿਚ ਗਲੇ ਤੋਂ ਉਤਲੇ ਅੰਗ ਹੀ ਦੇਖੇ ਜਾ ਸਕਦੇ ਹਨ। ਹਾਂ ਕਪੜੇ ਉਤਾਰ ਸਾਰਾ ਸਰੀਰ ਵੀ ਵੇਖਿਆ ਜਾ ਸਕਦਾ ਹੈ। ਪਰ ਸਰੀਰ ਤੇ ਸੂਰਤ ਦੋ ਸ਼ਬਦ ਵਰਤੇ ਹੀ ਇਸ ਵਾਸਤੇ ਜਾਂਦੇ ਹਨ ਕਿ ਸਰੀਰ ਸ਼ਬਦ ਨਕਸ਼ਿਖ ਤਕ ਸਾਰੇ ਮਨੁਖ ਦਾ ਵਾਚਕ ਹੈ। ਪਰ ਸੂਰਤ ਸ਼ਬਦ ਤੋਂ ਮੁਰਾਦ ਗਰਦਨ ਤੋਂ ਉਤਲੇ ਉਤਲੇ ਅੰਗ ਹਨ ਚਿਹਰੇ ਤੋਂ ਹੀ ਮਨੁਖ ਨੂੰ ਖੂਬਸੂਰਤ ਜਾਂ ਬਦਸੂਰਤ ਜਿਹੋ ਜਿਹਾ ਉਹ ਹੈ ਆਖਿਆ ਜਾਂਦਾ ਹੈ।

97