ਪੰਨਾ:ਪੂਰਨ ਮਨੁੱਖ.pdf/96

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕੇਸ ਦਾੜ੍ਹੀ ਮੁਨਾ ਮਨੋਕਲਪਤ ਸੋਹਣੀ ਬਨਾਨ ਤੋਂ ਹੀ ਸ਼ੁਰੂ ਹੁੰਦੀ ਹੈ।[1]


  1. ਮਰਦਾਨੇ ਕਿਹਾ ਤਿੰਨ ਬਾਤਾਂ ਤੂੰ ਕਰ, ਇਕ ਸਿਰ ਤੇ ਕੇਸ ਰਖਦੇ, ਦੂਜਾ ਪਿਛਲੀ ਰਾਤ ਸਤਿਨਾਮ ਜਪਣਾ, ਤੀਜੇ ਸਾਧ ਸੰਗਤ ਆਉਂਦੇ ਜਾਂਦੇ ਦੀ ਸੇਵਾ ਕਰਨੀ।

    (ਗਿਆਨ ਰਤਨਾਵਲੀ)

    ਤਥਾ:- ਕੇਸ ਕੜਕੇ ਦੇ ਜੋ ਹੋਏ ਉਨਾਂ ਦਾ ਬੁਰਾ ਨਾ ਮੰਗੇ।

    (ਪ੍ਰੇਮ ਸਮਾਰਗ)

    ਤਥਾ:- ਜੋ ਸਿਖ ਚਿੱਟੇ ਕੇਸ ਚੁਗੇ ਸੋ ਤਨਖਾਹੀਆ।

    (ਰਹਿਤਨਾਮਾ ਭਾਈ ਚੋਪਾ ਸਿੰਘ ਜੀ)

    ਤਥਾ:- ਸਤਿਗੁਰਾਂ ਦੀ ਆਗਿਆ ਅਨੁਸਾਰ ਅੰਮ੍ਰਿਤ ਛਕਣ ਸਮੇਂ ਸਿੰਘ ਨੂੰ ਭੱਦਨ ਕਰਨ ਦੀ ਮਨਾਹੀ ਕੀਤੀ ਗਈ। ਲਿਖਿਆ ਹੈ:-

    ਭਦਨ ਤਿਆਗ ਕਰਹੁ ਰੇ ਭਾਈ। ਤਬ ਸਿਖਨ ਯੇਹ ਬਾਤ ਸੁਨਾਈਂ।
    ਮਾਤ ਪਿਤਾ ਮਰੇ ਜੇ ਕੋਈ। ਤੇ ਭੀ ਕਹਤੁ ਨ ਭੱਦਨ ਹੋਈ।
    ਤਾਂ ਪਰ ਭੱਦਨ ਮੂਲ ਨ ਕੀਜੈ। ਏਹ ਉਪਦੇਸ਼ ਸਤ ਕਰ ਲੀਜੈ।
    ਭੱਦਨ ਭਰਮ, ਧਰਮ ਕੁਛ ਨਾਹੀ। ਨਿਸਚੇ ਜਾਣ ਸੰਤ ਮਨ ਮਾਹੀ।
    ਸੰਗਤ ਭੱਦਨ ਮਤ ਕਰੇ ਖਰ ਨਾ ਲਾਵੋ ਸੀਸ।
    ਮਾਤ ਪਿਤਾ ਕੋਈ ਮਰੇ ਸਤਿਗੁਰ ਕਹੀ ਅਸੀਸ।

    (ਗੁਰਸੋਭਾ)

    ਕੇਸ ਕਟਾਉਣ ਦੇ ਸੰਬੰਧ ਵਿਚ ਪਹਿਲੇ ਸਤਿਗੁਰਾਂ ਦੇ ਸਮੇਂ ਤੋਂ ਹੀ ਇਸ ਵਾਦੀ ਨੂੰ ਛਡਣ ਦਾ ਮਸ਼ਵਰਾ ਦਿਤਾ ਗਿਆ ਸੀ। ਏਹੀ ਕਾਰਨ ਹੈ ਕਿ ਸਾਰੇ ਸਤਿਗੁਰਾਂ ਦੇ ਜ਼ਮਾਨੇ ਵਿਚ ਸਿਖ ਧਰਮ ਦਾ ਪ੍ਰਚਾਰ ਕਰਨ ਵਾਲੇ ਉਦਾਸੀ ਸਾਧੂ ਕੇਸ ਨਹੀਂ ਸਨ ਕਟਾਂਦੇ। ਖਾਲਸਾ ਪ੍ਰਗਟ ਕਰਨ ਸਮੇਂ ਇਸ ਵਾਦੀ ਨੂੰ ਉੱਕਾ ਹੀ ਤਿਆਗ ਦੇਣ ਦਾ ਫੈਸਲਾ ਕਰ ਦਿਤਾ ਗਿਆ, ਅਜਿਹਾ ਕਰ ਦੇਣਾ ਵੀ ਜ਼ਰੂਰੀ ਸੀ, ਕਿਉਂਜੋ ਸੰਸਾਰ ਦਾ ਇਤਿਹਾਸ ਏਸ ਗੱਲ ਦਾ ਗਵਾਹ ਹੈ ਕਿ ਸਰੀਰਕ ਭੋਗ ਵਾਸ਼ਨਾਂ ਤੋਂ ਉਤਾਂਹ ਹੈ ਜੀਵਨ ਬਸਰ ਕਰਨ ਵਾਲੇ ਮਨੁਖ ਇਸ ਵਾਦੀ ਤੋਂ ਆਮ ਤੌਰ ਤੇ ਬਚੇ ਰਹੇ ਹਨ। ਪੁਰਾਤਨ ਆਰੀਆ ਰਿਸ਼ੀਆਂ, ਮੁਨੀਆਂ ਤੇ ਅਵਤਾਰਾਂ ਦੇ ਵਾਂਗ ਬਣਾਉਣ ਸਮੇਂ ਅਜ ਤਕ ਵੀ ਨਕਲੀ ਕੇਸ ਤੇ ਦਾੜ੍ਹੀਆਂ ਲਗਾਉਣੀਆਂ ਪੈਂਦੀਆਂ ਹਨ। ਸਿੰਘ ਚਲਣ ਇਸ ਨਕਲ ਨੂੰ ਅਸਲ ਵਿਚ ਬਦਲਣਾ ਚਾਹੁੰਦਾ ਹੈ। ਉਹ ਨਿਰਾ ਮਨ ਕਰ ਕੇ ਹੀ ਨਹੀਂ, ਸਗੋਂ ਸਰੀਰ ਕਰ ਕੇ ਵੀ ਰਿਖੀ ਜੀਵਨ ਬਿਤਾਉਣ ਦੀ ਤਾਕੀਦ ਕਰਦਾ ਹੈ। ਭਾਰਤ ਵਰਸ਼ ਦੇ ਬਜ਼ੁਰਗਾਂ ਤੋਂ ਬਿਨਾਂ ਯਹੂਦੀਆਂ ਦੇ ਰਖਸ਼ਕ ਮੂਸਾ, ਈਸਾਈਆਂ ਦੇ ਖੁਦਾਵੰਦ ਮਸੀਹ, ਮੁਸਲਮਾਨਾਂ ਦੀ ਹਾਮੀ ਭਰਨ ਵਾਲੇ ਮੁਹੰਮਦ ਸਾਹਿਬ ਤੇ ਏਨ੍ਹਾਂ ਸਾਰਿਆਂ ਦੇ ਵਡੱਕੇ ਹਜ਼ਰਤ ਇਬਰਾਹੀਮ ਭੀ ਬਾਲ ਕਟਾਉਣ ਦੀ ਵਾਦੀ ਤੋਂ ਬੜੀ ਹਦ ਤਕ ਪ੍ਰਹੇਜ ਕਰਦੇ ਸਨ । ਇਹੋ ਹੀ ਬਿਵਸਤਾ ਪਾਰਸੀਆਂ ਦੇ ਬਜ਼ੁਰਗਾਂ ਜ਼ਰਦੂਸਤ ਜੀ ਦੀ ਸੀ।ਮਜ਼੍ਹਬੀ ਆਗੂਆਂ ਤੋਂ ਬਿਨਾਂ ਸੁਕਰਾਤ ਤੇ ਟਾਲਸਟਾਏ ਜੇਹੇ ਫਿਲਾਸਫਰ, ਤੁਲਸੀ ਜੀ ਤੇ ਟੈਗੋਰ ਵਰਗੇ ਮਹਾਨ ਕਵੀ ਵੀ ਨੂਰਾਨੀ ਸੂਰਤ ਰਖਣਾ ਪਸੰਦ ਕਰਦੇ ਸਨ। ਮਜ਼੍ਹਬੀ ਦੁਨੀਆ ਵਿਚ ਕੇਸ ਕਟਾਉਣ ਦੀ ਵਾਦੀ ਨੂੰ ਨਿੰਦਿਆ ਗਿਆ ਹੈ। ਕੀ ਹਿੰਦੂ ਸਾਹਿਤ, ਕੀ ਬਾਈਬਲ ਤੇ ਕੀ ਕੁਰਾਨ, ਹਰ ਇਕ ਵਿਚ ਕੇਸਾਂ ਨੂੰ ਵਡਿਆਇਆ ਗਿਆ ਹੈ।

96