ਪੰਨਾ:ਪੂਰਨ ਮਨੁੱਖ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿੰਨ੍ਹਾਂ ਵਿਚੋਂ ਮੁਖ ਚਿੰਨ੍ਹ ਹੈ। ਹਰ ਦੀਨ ਦੁਖੀ ਦਾ ਹਕ ਹੈ ਕਿ ਉਹ ਆਪਣੇ ਉਤੇ ਹੋ ਰਹੇ ਧੱਕੇ ਸਮੇਂ ਕਿਰਪਾਨ ਧਾਰੀ ਸਿੰਘ ਤੋਂ ਇਹ ਮੰਗ ਕਰੇ ਕਿ ਉਹ ਉਸ ਦੀ ਰਖਸ਼ਾ[1] ਲਈ ਬਾਹੁੜੇ। ਸੋ ਕਿਰਪਾਨ ਕੇਵਲ ਸਿੰਘ ਨੂੰ ਹੀ ਉਦੇਸ਼ ਚੇਤੇ ਨਹੀਂ ਕਰਾਉਂਦੀ ਜਗਤ ਦੇ ਹਰ ਦੀਨ ਦੁਖੀ ਨੂੰ ਇਹ ਹਕ ਦੇਂਦੀ ਹੈ ਕਿ ਉਹ ਆਪਣੀ ਬਾਹੁੜੀ ਲਈ ਹਰ ਸਮੇਂ ਤੇ ਹਰ ਥਾਂ ਸਿੰਘ ਨੂੰ ਵੰਗਾਰ ਸਕੇ।

ਕੇਸ

ਕੇਸ ਧਾਰਨ ਕਰਨ ਵਾਲੇ ਚਿੰਨ੍ਹਾਂ ਦੇ ਬਾਹਦ ਸਰੀਰ ਸੰਭਾਲ ਦੀ ਰਹਿਤ ਸ਼ੁਰੂ ਹੁੰਦੀ ਹੈ। ਇਸ ਦੇ ਤਿੰਨ੍ਹਾਂ ਹੀ ਅੰਗਾ ਵਿਚ ਸਿਖ ਲਈ ਸੰਜਮ ਦਾ ਜੀਵਨ ਬਸਰ ਕਰਨ ਦੀ ਆਗਿਆ ਹੈ। ਮਨੁਖ ਦੇਹੀ ਵਿਚ ਬੈਠ ਸਿੰਘ ਨੇ ਉਪਕਾਰ ਕਰਨਾ ਹੈ। ਇਸ ਲਈ ਇਹ ਦੇਹ ਪੂਰਨ ਸੰਭਾਲ ਦੀ[2] ਪਾਤਰ ਹੈ ਪ੍ਰੰਤੂ ਸੰਭਾਲ ਹੋਰ ਸ਼ੈ ਹੈ ਤੇ ਵਿਕਾਰ ਹੋਰ ਗੱਲ। ਸੰਭਾਲ ਵਿਚ ਸੰਜਮ ਵਰਤਨੇ ਪੈਂਦੇ ਹਨ, ਤੇ ਵਿਕਾਰ ਵਿਚ ਸ਼ੰਗਾਰ। ਸੰਜਮ ਸੁਭਾਵਕ ਸ਼ੈ ਹੈ ਪਰ ਵਿਕਾਰ, ਵਾਦੀਆਂ ਤੇ ਅਮਲ ਲਗਾ ਦੇਂਦਾ ਹੈ। ਸਤਗੁਰਾਂ ਨੇ ਸਿੰਘ ਨੂੰ ਸਰੀਰ ਦੀ ਸੰਭਾਲ ਫੁਰਮਾਈ ਹੈ ਉਹ ਸੰਭਾਲ ਪੂਰਨ ਕਰਨੀ ਹੈ। ਸਿੰਘ ਉਪਕਾਰੀ ਜੀਵਨ ਹਿਤ ਮਿਲਿਆ ਹੋਇਆ ਸਰੀਰ, ਪੂਰਨ, ਪਵਿਤ੍ਰ ਸਾਫ, ਸਜੀਲਾ, ਨਿਰੋਆ, ਤੇ ਪੁਸ਼ਟ ਰਖਣਾ ਹੈ ਇਨ੍ਹਾਂ ਗੱਲਾਂ ਦੀ ਸੰਭਾਲ ਕਰਨੀ ਹੈ। ਪਰ ਇਸ[3] ਕੰਚਨ ਕਾਇਆਂ ਨੂੰ ਬਿਖੇ ਰਸ ਅਧੀਨ ਹੋ, ਵਿਚਾਰਾਂ ਦੀ ਭਠੀ ਵਿਚ ਝੋਕਨ ਲਈ ਭੜਕੀਲੇ ਸ਼ੰਗਾਰ, ਵਾਧੂ, ਵਾਦੀਆਂ, ਤੇ ਅਕਾਰਥ ਅਮਲਾਂ ਦੇ ਵਸ ਨਹੀਂ ਪਾਉਣਾ ਸੰਜਮ-ਰਹਿਤ ਬਨਾਵਟੀ ਜੀਵਨ ਦਾ ਅਰੰਭ ਆਮ ਤੌਰ ਤੇ ਮਨੁਖ


  1. ਸਿਖ ਇਤਹਾਸ ਵਿਚ ਨੁਸ਼ਹਿਰੇ ਜ਼ਿਲੇ ਅੰਮ੍ਰਿਤਸਰ ਦੇ ਕਿਸਾਨਾਂ ਦਾ ਚੌਧਰੀਆਂ ਦੇ ਧੱਕੇ ਦੇ ਖਿਲਾਫ ਭਾਈ ਬਘੇਰ ਸਿੰਘ ਨੂੰ ਵੰਗਾਰਨਾ, ਤੇ ਉਨ੍ਹਾਂ ਦਾ ਸ਼ਸਤਰ ਧਾਰੀ ਹੋਣ ਕਰ ਕੇ ਦੀਨ ਰਖਸ਼ਾ ਹਿਤ ਕਰਮ ਯੋਗ ਕਰਦਿਆਂ ਹੋਇਆਂ ਸ਼ਹੀਦ ਹੋਣਾ, ਅਜਿਹੇ ਅਨੇਕ ਪ੍ਰਮਾਣਾਂ ਵਿਚੋਂ ਇਕ ਹੈ।
  2. ਘਟਿ ਵਸਹਿ ਚਰਣਾਰ ਬਿੰਦ ਰਸਨਾ ਰਸਨਾ ਜਪੈ ਗੁਪਾਲ।
    ਨਾਨਕ ਸੋ ਪ੍ਰਭੂ ਸਿਮਰੀਐ ਤਿਸੁ ਦੇਹੀ ਕਉ ਪਾਲਿ॥
  3. ਕੰਚਨ ਕਾਇਆ ਕੋਟ ਗੜ੍ਹ ਵਿਚਿ ਹਰਿ ਸਿਧਾ॥

95