ਪੰਨਾ:ਪੂਰਨ ਮਨੁੱਖ.pdf/94

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਰਪਾਨ ਖਾਲਸਾ ਪੰਥ ਵਿਚ ਕੇਵਲ ਸ਼ਸਤਰਾਂ ਦੀ ਨੁਮਾਇੰਦਾ ਹੀ ਨਹੀਂ ਬਲਕਿ ਉਹ ਸ੍ਰੀ ਅਕਾਲ ਪੁਰਖ ਜੀ ਦੀ ਸ਼ਕਤੀ ਪ੍ਰਗਟ ਨਿਸ਼ਾਨ ਮੰਨਿਆ ਗਿਆ ਹੈ। ਨਿਰਗੁਨ ਸਵਰੂਪ ਅਕਾਲ ਪੁਰਖ, ਜਿਸ ਸ਼ਕਤੀ ਦੇ ਪ੍ਰਕਾਸ਼ ਦੁਆਰੇ ਸਰਗੁਨ ਹੈ, ਪ੍ਰਗਟਦੇ ਹਨ ਉਸ ਨੂੰ ਗੁਰਮਤ ਵਿਚ ਸ੍ਰੀ ਭਗੌਤੀ ਜੀ ਕਿਹਾ ਗਿਆ ਹੈ। ਸ਼ਕਤੀ ਦੇ ਪ੍ਰਕਾਸ਼ ਤੋਂ ਹੀ ਸਤਗੁਰਾਂ ਨੇ ਚਾਨਣ ਲੈ ਦਸ ਜਾਮੇਂ ਧਾਰਨ ਕੀਤੇ ਹਨ। ਉਹ ਸਰੀ ਭਗੌਤੀ ਅਕਾਲ ਪੁਰਖ ਦੀ ਸ਼ਕਤੀ ਹੀ ਸ਼ੁਰੂ ਜਗਤ ਤੋਂ ਸੰਤਾ ਦੀ ਸਹਾਇਕ ਹੈ, ਦੁਸ਼ਟ ਦਮਨ[1] ਕਰਦੀ, ਚਲੀ ਆਈ ਹੈ ਸਤਗੁਰਾਂ ਨੇ ਅਕਾਲ ਪੁਰਖ ਕੋਲੋਂ ਇਹ ਮੰਗ ਮੰਗੀ ਹੈ ਕਿ ਇਸ ਸ਼ਕਤੀ ਦਾ ਪ੍ਰਗਟ ਚਿੰਨ੍ਹ ਸਦਾ ਹੀ ਉਨ੍ਹਾਂ ਦੇ ਦਾਹਿਨ[2]ਦਰਸ਼ਨ ਦੇਂਦੀ ਰਹੇ। ਇਹੋ ਹੀ ਸ੍ਰੀ ਭਗੌਤੀ ਜੀ ਦਾ ਪ੍ਰਤੱਖ ਚਿੰਨ੍ਹ ਕਿਰਪਾਨ, ਸਿੰਘ ਨੇ ਸਦਾ ਗਾਤਰੇ ਰਖਣਾ ਹੈ ਕਿਉਂਕਿ ਉਸ ਨੇ ਅੰਮ੍ਰਿਤ ਛਕਨ ਸਮੇਂ ਦੀਨ ਰਖਸ਼ਾ ਤੇ ਦੁਸ਼ਟ ਬਿਦਾਰਨ ਦਾ ਪ੍ਰਣ ਲਿਆ ਹੋਇਆ ਹੈ। ਉਸ ਨੇ[3] ਨਿਤ ਜੰਗ ਕਰਨੇ ਹਨ ਜਿਸ ਕਰਕੇ ਕੰਮ ਅੱਜ ਕੰਮ ਕਿਰਪਾਨ ਉਸ ਦੇ ਗਾਤਰੇ ਰਹਿਣੀ ਜ਼ਰੂਰੀ ਹੈ, ਕਿਉਂ ਜੋ ਸ਼ਸਤਰ ਹੀਣ ਪ੍ਰਾਣੀ ਕੋਲੋਂ ਕੋਈ ਭੈ ਨਹੀਂ ਕਰਦਾ। ਸਗੋਂ ਸ਼ਸਤਰ ਹੀ ਖੁਦ ਜਰਵਾਣਿਆਂ ਅਗੇ ਹੋ[4] ਝੁਕ ਜਾਂਦਾ ਹੈ ਸਿੰਘ ਲਈ ਜ਼ੋਰ ਅਗੇ ਝੁਕਨਾ ਕਿਸੇ ਹਾਲਤ ਵਿਚ ਵੀ ਨਹੀਂ ਬਨ ਆਇਆ ਉਸ ਨੂੰ ਹਰ ਸਮੇਂ ਤੇ ਹਰ ਅਸਥਾਨ ਵਿਚ ਸ਼ਸਤਰ ਧਾਰੀ ਹੋ ਕੇ ਵਿਚਰਨਾ ਜ਼ਰੂਰੀ ਹੈ ਇਸ ਕਰਕੇ ਕਿਰਪਾਨ ਰੋਜ਼ ਦੇ ਧਾਰਨ ਕਰਨ ਵਾਲੇ


  1. ਰਾਵਨ ਸੇ ਮਹਾਂ ਰਾਵਨ ਸੇ ਘਟ ਕਾਰਨ ਸੋ ਛਿਨ ਮਹਿੰ ਹਨ ਡਾਰੇ।
    ਬਾਰਦ ਨਾਦ ਅਕੰਪਨ ਸੇ ਜੱਗ ਜੰਗ ਲਰੇ ਜਿਨ ਸਿਓ ਜਮ ਹਾਰੇ।
    ਸੁੰਭ ਨਿਸੁੰਭ ਸੇ ਜੀਤ ਲੀਏ ਜਿਨ ਸਾਤ ਸਮੁੰਦ ਹਥਿਆਰ ਪਖਾਰੇ।
    ਜੇ ਜੇ ਹੁਤੇ ਅਕਟੇ ਬਿਕਟੇ ਸੇ ਕਟੇ ਕਰ ਕਾਲ ਕਿਰਪਾਨ ਕੇ ਮਾਰੇ।

  2. ਸਦਾ ਦਾਸ ਕੇ ਦਾਹਿਨੇ ਦਾਨ ਦੀਜੇ ਸ੍ਰੀ ਸ਼ਾਹ ਗੋਬਿੰਦ ਕੀ ਰਾਖ ਕੀਜੇ।

    (ਦਸਮ ਗ੍ਰੰਥ)

  3. ਖਾਲਸਾ ਸੋ ਜੋ ਚੜ੍ਹੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ।
    ਖਾਲਸਾ ਸੋਈ ਸ਼ਸਤਰ ਕੋ ਧਾਰੇ। ਖਾਲਸਾ ਸੋਈ ਦੁਸਟ ਕੋ ਮਾਰੇ।

    (ਰਹਿਤਨਾਮਾ ਭਾਈ ਨੰਦ ਲਾਲ ਜੀ)

  4. ਤਜੇ ਸ਼ਸਤਰ ਭੈ ਕਰੇ ਨ ਕੋਈ।

94