ਪੰਨਾ:ਪੂਰਨ ਮਨੁੱਖ.pdf/93

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਤਮ ਨ ਕਰੇ। ਇਸੇ ਤਰ੍ਹਾਂ ਹੀ ਸੁੰਦਰ ਮੋਰ, ਕਬੂਤਰ ਤੇ ਮੁਰਗ ਆਦਿ ਜਾਨਵਰ ਕੁੱਤੇ ਬਿਲਿਆਂ ਤੋਂ ਬਚਾ ਕੀਤੇ ਬਗੈਰ ਵਧ ਫੁਲ ਨਹੀਂ ਸਕਦੇ। ਅੱਜ ਮਨੁਖ, ਬੱਕਰੀ, ਭੇਡ ਤੇ ਗਾਏ ਦਾ ਦੁਧ ਪੀਣ ਦੇ ਸਮਰਥ ਵੀ ਨਾ ਹੁੰਦਾ, ਜੇ ਉਸਦੇ ਵਛੋੜੇ ਬਨਾਂ ਤੇ ਜੂਹਾਂ ਵਿਚੋਂ ਬਘਿਆੜ, ਚਿਤਰੇ ਤੇ ਸ਼ੇਰ ਦੀ ਨਸਲ ਖਤਮ ਨ ਕਰ ਦੇਂਦੇ। ਇਹ ਗਲ ਤੇ ਕਿਤੇ ਰਹੀ, ਮਨੁਖ ਅੱਖ ਵੀ ਬੀਮਾਰੀਆਂ ਦੇ ਕੀੜੇ, ਮਛਰ, ਮਖੀਆਂ, ਤੇ ਹਲਕਾਏ ਕੁੱਤੇ ਮਾਰੇ ਤੋਂ ਬਗੈਰ ਚੈਨ ਨਾਲ ਜ਼ਿੰਦਗੀ ਬਸਰ ਨਹੀਂ ਕਰ ਸਕਦਾ। ਸੋ ਜਿਸ ਤਰ੍ਹਾਂ ਮਨੁਖੀ ਅਮਨ ਲਈ, ਜ਼ਹਿਰੀਲੇ ਕੀੜੇ ਤੇ ਹਲਕੇ ਕੁੱਤੇ ਖਤਮ ਕਰਨ ਦੀ ਲੋੜ ਹੈ, ਓਦਾਂ ਹੀ ਮਨੁਖ ਅਮਨ ਦੀ ਪੂਰੀ ਪੂਰੀ ਰਖਸ਼ਾ ਕਰਨ ਲਈ, ਆਸੁਰੀਬਲ ਦੇ ਮਧ ਅਤੇ ਜਰਵਾਣਿਆਂ ਨੂੰ ਮੁਕਾਉਣ ਦੀ ਤੇ ਹੰਕਾਰ ਦੇ ਪਾਗਲਾਂ ਤੋਂ ਸ੍ਰਿਸ਼ਟੀ ਨੂੰ ਪਾਕ ਕਰਨ ਦੀ ਵੀ ਜ਼ਰੂਰਤ ਹੈ। ਚੂੰਕਿ ਇਸ ਜਗਤ ਉਪਕਾਰ ਸ਼ਸਤਰਾਂ ਦੀ ਵਰਤੋਂ ਨਾਲ ਹੀ ਕੀਤਾ ਜਾ ਸਕਦਾ ਹੈ, ਇਸ ਲਈ ਸ਼ਸਤਰ ਸਿੰਘ ਜੀਵਨ ਵਿਚ ਬੜੇ ਸਤਕਾਰੇ ਗਏ ਹਨ। ਸਤਿਗੁਰਾਂ ਨੇ ਫੁਰਮਾਇਆ ਹੈ ਕਿ ਜਿਸ ਤਰ੍ਹਾਂ ਪੁਰਾਣੇ ਮਜ਼ਹਬ ਵਿਚ ਕਮਜ਼ੋਰ ਲੋਕ ਪੀਰਾਂ ਦੀਆਂ ਮੰਨਤਾਂ ਮੰਨ ਉਨ੍ਹਾਂ ਕੋਲੋਂ ਬਲ ਪ੍ਰਾਪਤੀ ਦੀ ਇਛਾ ਕਰਦੇ ਸਨ ਓਦਾਂ ਹੀ ਨਵੇਂ ਜੀਵਨ ਵਿਚ ਖਾਲਸ ਸ਼ਸਤਰਾਂ ਕੋਲੋਂ ਬਲ ਪ੍ਰਾਪਤ[1] ਕਰਿਆ ਕਰੇਗਾ। ਇਹ ਹੀ ਕਾਰਨ ਹੈ ਕਿ ਖਾਲਸੇ ਨੂੰ ਤਾਕੀਦ ਕੀਤੀ ਗਈ ਕਿ ਉਹ ਕਦੀ ਸ਼ਸਤਰ-ਹੀਨ ਨ ਹੋਵੇ। ਪਰ ਸਾਰੇ ਸ਼ਸਤਰਾਂ ਦਾ ਧਾਰਨ ਕਰਨਾ ਹਰ ਸਮੇਂ ਵਿਚ ਮੁਸ਼ਕਿਲ ਹੈ। ਇਸ ਲਈ ਕ੍ਰਿਪਾਨ ਜੋ ਸ਼ਸਤਰ ਕਲਾ ਦੀ[2] ਜਗਤ ਪ੍ਰਸਿਧ ਪ੍ਰਤੀਨਿਧ ਮੰਨੀ ਗਈ ਹੈ, ਹਮੇਸ਼ਾ ਧਾਰੀ ਰਖੇ।


  1. ਅਸ, ਕਿਰਪਾਨ, ਖੰਡੇ ਖੜਗ, ਤੁਬਕ, ਤਬਰ ਅਰ ਤੀਰ।
    ਸੋਫੀ ਸੋਹੀ ਸਾਕਬੀ ਏਹੀ ਹਮਾਰੇ ਪੀਰ।

    (ਦਸਮ ਗ੍ਰੰਥ)

  2. ਸੰਸਾਰ ਦੇ ਤਮਾਮ ਸੈਨਾਪਤੀ ਅਤੇ ਸ਼ਹਿਨਸ਼ਾਹ ਜਦੋਂ ਵੀ ਦਰਬਾਰੀ ਲਿਬਾਸ ਪਹਿਨਦੇ ਹਨ ਤਾਂ ਹੋਰ ਕੋਈ ਸ਼ਸਤਰ ਹੋਵੇ ਜਾਂ ਨ ਹੋਵੇ ਤਲਵਾਰ ਜ਼ਰੂਰ ਪਹਿਨੀ ਜਾਂਦੀ ਹੈ ਅਤੇ ਜਦੋਂ ਵੀ ਕੋਈ ਦੇਸ ਸ਼ਸਤਰ ਬਲ ਨਾਲ ਜਿਤਿਆ ਜਾਂਦਾ ਤਾਂ ਇਹੋ ਹੀ ਕਿਹਾ ਜਾਂਦਾ ਹੈ ਕਿ ਤਲਵਾਰ ਦੇ ਜ਼ੋਰ ਨਾਲ ਜਿਤਿਆ ਗਿਆ ਹੈ।

93