ਪੰਨਾ:ਪੂਰਨ ਮਨੁੱਖ.pdf/92

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਤਤ ਹੋਣ ਤੋਂ ਆਪਣੇ ਆਪ ਨੂੰ[1] ਬਚਾਵੇ।

ਕਿਰਪਾਨ

ਕਿਰਪਾਨ ਧਾਰਨ ਕਰਨ ਦੀ ਵੀ ਕਛਹਿਰੇ[2] ਵਾਂਗ ਸਖਤ ਤਾਕੀਦ ਹੈ। ਇਹ ਤਾਕੀਦ ਹੁੰਦੀ ਵੀ ਕਿਉਂ ਨਾ? ਜਦ ਕਿ ਸਰੀਰਕ ਮੋਹ ਵੀ, ਜਿਨਸੀ ਵਿਕਾਰ ਨਾਲੋਂ ਮਨੁੱਖ ਨੂੰ ਕਮਜ਼ੋਰ ਕਰਨ ਵਿਚ ਕੋਈ ਘਟ ਨਹੀਂ ਖਾਲਸੇ ਨੇ ਪ੍ਰਣ ਲਿਆ ਹੈ ਕਿ ਉਹ ਸਦਾ ਹੀ ਨਿਰਬਲ ਦੀ ਪਾਲਨਾ ਤੇ ਦੁਸ਼ਟਾਂ ਨੂੰ ਦਮਨ ਕਰੇਗਾ। ਇਸ ਮਹਾਨ ਉਪਕਾਰ ਲਈ ਸ਼ਸਤਰ ਦੀ ਵਰਤੋਂ ਜ਼ਰੂਰੀ ਹੈ। ਭਾਵੇਂ ਉਹ ਵਰਤਣਾ ਉਦੋਂ ਹੀ ਹੈ ਜਦੋਂ ਹੋਰ ਕੋਈ ਪੇਸ਼[3] ਨਾ ਜਾਏ, ਪਰ ਫੇਰ ਵੀ ਆਖਰ ਵਰਤਣਾ ਪੈਂਦਾ ਹੀ ਹੈ। ਇਹ ਕੁਦਰਤ ਦਾ ਅਟਲ ਕਾਨੂੰਨ ਹੈ ਕਿ ਪੱਕਾ ਕਰਨ ਵਾਲੀ ਸ਼ਕਤੀ ਨੂੰ ਹਟਾਏ ਬਿਨਾਂ ਕੋਈ ਚੀਜ਼ ਵੀ ਆਪਣੀ ਸਹੀ ਨਸ਼ਵੋ ਨੁਮਾ ਨਹੀਂ ਪਾ ਸਕਦੀ। ਇਹ ਕਾਇਦਾਜਗਤ ਦੇ ਹਰ ਇਕ ਪਹਿਲੂ ਵਿਚ ਵਾਪਰ ਰਿਹਾ ਹੈ। ਕੋਈ ਵੀ ਕਿਸਾਨ ਖੇਤੀ ਦਾ ਪੂਰਾ ਫਸਲ ਹਾਸਲ ਨਹੀਂ ਕਰ ਸਕਦਾ, ਜੇ ਉਹ ਘਾਹ ਬੂਟ ਆਦੀ ਨਿਰਾਰਥ ਆਪ ਹੁਦਰੀਆਂ ਵਧਣ ਵਾਲੀਆਂ ਬੂਟੀਆਂ ਨੂੰ ਗੋਡ ਕੇ


  1. ਸਿੰਘ ਇਤਹਾਸ ਵਿਚ ਇਹ ਬੜਾ ਮਸ਼ਹੂਰ ਵਾਕਿਆ ਹੈ ਕਿ ਜਦ ਭਾਈ ਜੋਗਾ ਸਿੰਘ ਜੀ ਗੁਰੂ ਆਗਿਆ ਅਨੁਸਾਰ ਆਪਣੀ ਧਰਮ ਪਤਨੀ ਨਾਲ ਵਿਵਾਹ ਦੀਆਂ ਲਾਵਾਂ ਵਿਚੇ ਛਡ ਕੇ ਆਨੰਦਪੁਰ ਸਾਹਿਬ ਨੂੰ ਤੁਰੇ ਤਾਂ ਹੁਸ਼ਿਆਰਪੁਰ ਪੁਜਣ ਤੇ ਮਨੁਖੀ ਕਮਜ਼ੋਰੀ ਦੇ ਅਧੀਨ ਹੋ ਵੇਸਵਾ ਦੁਆਰੇ ਜਾਣ ਦੀ ਲਾਲਸਾ ਕਰ ਬੈਠੇ। ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਾਤ ਭਰ ਵੇਸਵਾ ਦੀਆਂ ਪੌੜੀਆਂ ਵਿਚ ਖੜ ਸਿਖ ਆਤਮ ਰਖਸ਼ਾ ਕਰਦੇ ਰਹੇ ਪ੍ਰੰਤੂ ਜਦ ਸੁਬਾਹ ਦਾ ਸਮਾਂ ਹੋ ਗਿਆ, ਤੇ ਆਪ ਨੇ ਸਤਸੰਗ ਹਿਤ ਜਾਣਾ ਚਾਹਿਆ ਤਾਂ ਸਿਖ ਦੀ ਸੁਰਤ ਨੂੰ ਜਗਾਨ ਹਿਤ ਉਸ ਨੂੰ ਚਿੰਨ੍ਹਾਂ ਵਲ ਇਸ਼ਾਰਾ ਕਰਦਿਆਂ ਹੋਇਆ ਕੀਤੇ ਹੋਏ ਹੁਣ ਚੇਤੇ ਕਰਾ ਦਿਤੇ। ਲਿਖਿਆ ਹੈ ਕਿ:–
    ਭੇਸ ਸਿਖੀ ਦਾ ਤੇਰਾ ਫੜਿਆ ਤੂੰ ਕੇਹੜਾ ਕਾਜ॥
    ਕਛੇ ਕੜੇ ਕਿਰਪਾਨ ਵਾਲੇ, ਆਂਵਦੀ ਨਹੀਂ ਲਾਜ ਹੈ?
  2. ਕਛ, ਕਿਰਪਾਨ ਨ ਕਬਹੂ ਤਿਆਰੀ, ਸਨਮੁਖ ਰਹੇ ਨ ਰਣ ਤੇ ਭਾਗੇ।

    (ਰਹਿਤਨਾਮਾ ਭਾਈ ਨੰਦ ਲਾਲ ਜੀ)

  3. ਚੋ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸਤ।
    ਹਲਾਲਅਸਤ ਬੁਰਦਨ ਬਸ਼ਮਸ਼ੀਰ ਦਸਤ।

    (ਜਫ਼ਰਨਾਮਾ)

80